ਰੰਗੀ
rangee/rangī

Definition

ਸੰ. रङ्कगिन्. ਵਿ- ਪ੍ਰੇਮੀ. ਆਨੰਦੀ. ਮੌਜੀ. ਰੰਗੀਲਾ. ਦੇਖੋ, ਰੰਗ ਸ਼ਬਦ। ੨. ਸੰਗ੍ਯਾ- ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਅੱਖਰ, ਪਹਿਲਾ ਵਿਸ਼੍ਰਾਮ ੯. ਪੁਰ, ਦੂਜਾ ਅਤੇ ਤੀਜਾ ਸੱਤ ਸੱਤ ਪੁਰ, ਚੌਥਾ ਵਿਸ੍ਰਾਮ ੫. ਅੱਖਰਾਂ ਪੁਰ, ਅੰਤ ਲਘੁ ਗੁਰੁ.#ਉਦਾਹਰਣ-#ਕਰਤਾਰ ਧ੍ਯਾਨ ਧਰੀਏ, ਸ਼ੁਭ ਕਾਮ ਕਰੀਏ,#ਪਾਪ ਪਰਿਪਰੀਏ, ਗੁਰੁ ਨੇ ਕਹੀ,#ਸਦ ਆਲਸ ਕੋ ਤ੍ਯਾਗੀਏ, ਉੱਦਮ ਮੇ ਲਾਗੀਏ,#ਪ੍ਰੇਮਪ੍ਰਭੁ ਪਾਗੀਏ, ਸਿੱਖ ਹ੍ਵੈ ਸਹੀ. ×××#(ਅ) ਮਾਤ੍ਰਿਕ ਰੰਗੀ ਤ੍ਰਿਭੰਗੀ ਦਾ ਹੀ ਇੱਕ ਰੂਪਾਂਤਰ ਹੈ. ਭੇਦ ਇਤਨਾ ਹੈ ਕਿ ਇਸ ਦੇ ਚੌਥੇ ਚਰਣ ਦੀਆਂ ਸੱਤ ਮਾਤ੍ਰਾ ਹੁੰਦੀਆਂ ਹਨ, ਤ੍ਰਿਭੰਗੀ ਦਾ ਚੌਥਾ ਵਿਸ਼੍ਰਾਮ ਭੀ ਮਾਤ੍ਰਾ ਪੁਰ ਹੋਇਆ ਕਰਦਾ ਹੈ.#(ੲ) ਗਣਛੰਦ ਰੰਗੀ ਦਾ ਸਰੂਪ ਇਹ ਹੈ- ਚਾਰ ਚਰਣ, ਪ੍ਰਤਿ ਚਰਣ ਇੱਕ ਰਗਣ ਇੱਕ ਗੁਰੁ, , .#ਉਦਾਹਰਣ-#ਸੀਖ ਮਾਨੋ। ਪ੍ਰੇਮ ਠਾਨੋ।#ਏਕ ਪੂਜੋ। ਤ੍ਯਾਗ ਦੂਜੋ ॥
Source: Mahankosh

RAṆGGÍ

Meaning in English2

a, Fond of pleasure, mirthful, joyous; uncertain; dependent on the Divine pleasure:—raṇggí saudá, s. m. Merchandise bespoken at a certain rate, irrespective of what the market may prove (the loss or gain being thus uncertain.)
Source:THE PANJABI DICTIONARY-Bhai Maya Singh