ਰੰਚਿਕ
ranchika/ranchika

Definition

ਰੇਜ਼ਹ- ਇੱਕ. ਇੱਕ ਜ਼ਰਰਹ. ਤਨਿਕ ਮਾਤ੍ਰ. "ਈਧਨੁ ਅਧਿਕ ਸਕੇਲੀਐ ਭਾਈ, ਪਾਵਕੁ ਰੰਚਕ ਪਾਇ." (ਸੋਰ ਅਃ ਮਃ ੧) "ਰੰਚਕ ਰੇਤ ਖੇਤ ਤਨਿ ਨਿਰਮਿਤ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਟੁਕੜੇ ਟੁਕੜੇ ਛੋਟੇ ਛੋਟੇ ਖੰਡ "ਚੰਡ ਕੋ ਖੱਗ ਗਦਾ ਲਗ ਦਾਨਵ ਰੰਚਕ ਰੰਚਕ ਹਨਐ ਤਨ ਆਏ." (ਚੰਡੀ ੧) ੩. ਸੰਗ੍ਯਾ- ਬਰੀਕ ਕੀਤਾ ਹੋਇਆ ਉਹ ਬਾਰੂਦ, ਜੋ ਤੋੜੇਦਾਰ ਅਤੇ ਪਥਰਕਲਾ ਬੰਦੂਕ ਦੇ ਪਲੀਤੇ ਵਿੱਚ ਪਾਕੇ ਸੂਈ ਨਾਲ ਕੋਠੀ ਦੇ ਬਾਰੂਦ ਨਾਲ ਮਿਲਾਈਦਾ ਹੈ, ਤਾਕਿ ਨਾਲੀ ਦੀ ਬਾਰੂਦ ਨੂੰ ਅੱਗ ਪਹੁਚ ਸਕੇ। ੪. ਰੱਤੀ (ਅੱਠੀ ਚਾਵਲ ਪ੍ਰਮਾਣ) ਲਈ ਭੀ ਰੰਚਕ ਸ਼ਬਦ ਆਇਆ ਹੈ. "ਦ੍ਵਾਦਸ ਰੰਚਕ ਭਰ ਲਖ ਤੋਲ." (ਗੁਪ੍ਰਸੂ)
Source: Mahankosh