Definition
ਸੰਗ੍ਯਾ- ਗਊ ਦੇ ਬੋਲਣ ਦੀ ਆਵਾਜ਼। ੨. ਕੇਲਾ. ਕਦਲੀ. "ਦੁਖੈ ਬਦਰਿ ਢਿਗ ਰੰਭਾ ਜੈਸੇ." (ਨਾਪ੍ਰ) "ਛਬਿ ਧਾਰੇ ਰੰਭਾ ਬਾਗ ਜਿਉ." (ਗੁਵਿ ੬) ੩. ਸੁਰਗ ਦੀ ਇੱਕ ਅਪਸਰਾ, ਜਿਸ ਦਾ ਖੀਰਸਮੁੰਦਰ ਰਿੜਕਣ ਤੋਂ ਪੈਦਾ ਹੋਣਾ ਪੁਰਾਣਾਂ ਨੇ ਮੰਨਿਆ ਹੈ. ਇਸ ਦੀ ਸੁੰਦਰਤਾ ਦੀ ਵਡੀ ਮਹਿਮਾ ਅਨੇਕ ਥਾਂ ਲਿਖੀ ਹੈ. ਇੱਕ ਵਾਰ ਇਹ ਕੁਬੇਰ ਦੇ ਪੁਤ੍ਰ ਨਲਕੂਬਰ ਪਾਸ ਸ਼੍ਰਿੰਗਾਰ ਕਰਕੇ ਜਾ ਰਹੀ ਸੀ, ਰਸਤੇ ਵਿੱਚ ਰਾਵਣ ਮਿਲ ਗਿਆ, ਉਸ ਨੇ ਇਸ ਨੂੰ ਦੇਖਕੇ ਬਲ ਨਾਲ ਆਪਣੇ ਅਧੀਨ ਕਰਨਾ ਚਾਹਿਆ. ਰੰਭਾ ਨੇ ਸ਼੍ਰਾਪ ਦੇ ਦਿੱਤਾ ਕਿ ਅੱਜ ਤੋਂ ਜੇ ਕਿਸੇ ਇਸਤ੍ਰੀ ਪੁਰ ਤੂੰ ਜਬਰ ਕਰੇਂਗਾ, ਤਾਂ ਤੇਰਾ ਸਿਰ ਪਾਟ ਜਾਊਗਾ. "ਰੰਭਾ ਉਰਵਸੀ ਅਰੁ ਸਚੀ ਸੁਮੁੰਦੋਦਰੀ." (ਕ੍ਰਿਸਨਾਵ) ੪. ਪਾਰਵਤੀ। ੫. ਉੱਤਰ ਦਿਸ਼ਾ। ੬. ਵੇਸ਼੍ਯਾ. ਕੰਚਨੀ. ਗਣਿਕਾ. ਸਾਮਾਨ੍ਯਾ.
Source: Mahankosh