ਲਖਨਊ
lakhanaoo/lakhanaū

Definition

Lucknow ਯੂ. ਪੀ. ਵਿੱਚ ਅਵਧ ਦਾ ਪ੍ਰਧਾਨ ਨਗਰ, ਜੋ ਗੋਮਤੀ ਨਦੀ ਦੇ ਕਿਨਾਰੇ ਵਸਦਾ ਹੈ. ਸੰਸਕ੍ਰਿਤ ਵਿੱਚ ਇਸ ਦਾ ਨਾਉਂ "ਲਕ੍ਸ਼੍‍ਮਣਵਤੀ" ਹੈ. ਰਾਮਚੰਦ੍ਰ ਜੀ ਦੇ ਭਾਈ ਲਕ੍ਸ਼੍‍ਮਣ ਨੇ ਇਹ ਪੂਰੀ ਆਬਾਦ ਕੀਤੀ ਸੀ. ਲਖਨਊ ਅਵਧ ਰੁਹੇਲਖੰਡ ਰੇਲਵੇ ਦਾ ਭਾਰੀ ਜੱਕਸ਼ਨ ਹੈ. ਰੇਲ ਦੇ ਰਸਤੇ ਕਲਕੱਤੇ ਤੋਂ ੬੬੬ ਅਤੇ ਬੰਬਈ ਤੋਂ ੮੮੫ ਮੀਲ ਹੈ. ਯੂ. ਪੀ. ਵਿੱਚ ਇਹ ਸਭ ਤੋਂ ਵਡਾ ਸ਼ਹਿਰ ਹੈ. ਲਖਨਊ ਦੀ ਜਨਸੰਖ੍ਯਾ ੨੪੩, ੫੩੩ ਹੈ.#ਸਨ ੧੮੫੭ ਦੇ ਗਦਰ ਵਿੱਚ ਲਖਨਊ ਬਾਗੀਆਂ ਦਾ ਭਾਰੀ ਅੱਡਾ ਸੀ ਅਤੇ ਇੱਥੇ ਕਈ ਅੰਗ੍ਰੇਜ ਇਸਤ੍ਰੀਆਂ ਅਤੇ ਬੱਚੇ ਵਡੀ ਬੇਰਹਮੀ ਨਾਲ ਮਾਰੇ ਗਏ.#੨੧ ਮਾਰਚ ਸਨ ੧੮੫੮ ਨੂੰ ਇਹ ਸ਼ਹਿਰ ਪੂਰੀ ਤਰਾਂ ਅੰਗ੍ਰੇਜੀ ਇਲਾਕੇ ਵਿੱਚ ਮਿਲ ਗਿਆ.#ਲਖਨਊ ਵਿੱਚ ਗੋਬਿੰਦ ਜੀ ਦੇ ਧੂੰਏ ਵਿੱਚੋਂ ਮੀਹਾਂਸਾਹਿਬ ਦੀ ਸੰਪ੍ਰਦਾਯ ਦੇ ਉਦਾਸੀ ਸਾਧੂਆਂ ਦੀ ਪ੍ਰਸਿੱਧ ਗੱਦੀ ਹੈ, ਜੋ ਮਹੱਲਾ ਨਿਵਾਜਗੰਜ ਵਿੱਚ "ਬਾਬਾ ਹਜਾਰਾ ਦਾ ਅਸਥਾਨ" ਨਾਉਂ ਤੋਂ ਪ੍ਰਗਟ ਹੈ. ਇਸ ਨਾਲ ਲੱਖਾਂ ਰੁਪਯਾਂ ਦੀ ਜਾਯਦਾਦ ਹੈ.
Source: Mahankosh

Shahmukhi : لکھنؤ

Parts Of Speech : noun, masculine

Meaning in English

Lucknow
Source: Punjabi Dictionary