Definition
ਬਕਵਾਦੀ। ੨. ਝੂਠੇ ਵਾਇਦੇ ਕਰਨ ਵਾਲਾ.#ਜੈਸੇ ਫਲਝਰੇ ਕੋ ਬਿਹੰਗ ਛਾਡਦੇਤ ਰੂਖ#ਮੂਆ ਦੇਖ ਸੂਆ ਛੋਡੈਂ ਸੇਮਰ ਕੀ ਡਾਰ ਕੋ,#ਸੁਮਨ ਸੁਗੰਧ ਬਿਨ ਜੈਸੇ ਅਲਿ ਛਾਡਦੇਤ#ਮੋਤੀ ਨਰ ਛਾਡਦੇਤ ਜੈਸੇ ਐਬਦਾਰ ਕੋ,#ਜੈਸੇ ਸੂਖੇ ਤਾਲ ਕੋ ਕੁਰੰਗ ਛਾਡਦੇਤ ਮਗ#"ਸ਼ਿਵਦਾਸ" ਚਿੱਤਫਾਟੇ ਛਾਡਦੇਤ ਯਾਰ ਕੋ,#ਜੈਸੇ ਚਕ੍ਰਵਾਕ ਦੇਸ਼ ਛਾਡਦੇਤ ਪਾਵਸ ਮੇਂ#ਤੈਸੇ ਕਵਿ ਛਾਡਦੇਤ ਠਾਕੁਰ ਲਵਾਰ ਕੇ.
Source: Mahankosh