ਲਵੰਗ
lavanga/lavanga

Definition

ਸੰ. लवङ्ग. ਸੰਗ੍ਯਾ- ਲੌਂਗ. Caroisphyllus Arramatices. ਇੱਕ ਦਰਖ਼ਤ ਅਤੇ ਉਸ ਦੀਆਂ ਕਲੀਆਂ. ਲੌਂਗ ਜੰਗਬਾਰ ਅਤੇ ਮਾਲਾਬਾਰ ਵਿੱਚ ਬਹੁਤ ਹੁੰਦੇ ਹਨ. ਲਵੰਗ ਦੀ ਤਾਸੀਰ ਗਰਮਤਰ ਹੈ.¹ ਮੂੰਹ ਅਤੇ ਪੇਟ ਦੇ ਰੋਗਾਂ ਨੂੰ ਦੂਰ ਕਰਦਾ ਹੈ. ਕਾਮਸ਼ਕਤਿ ਵਧਾਉਂਦਾ ਹੈ. ਦਿਲ ਦਿਮਾਗ ਨੂੰ ਤਾਕਤ ਦਿੰਦਾ ਹੈ. ਅਧਰੰਗ ਲਕਵਾ ਸਕਤਾ ਆਦਿ ਰੋਗਾਂ ਵਿੱਚ ਵਰਤਿਆ ਗੁਣਕਾਰੀ ਹੈ. ਸੁਰਮੇ ਵਿੱਚ ਮਿਲਾਕੇ ਅੱਖੀਂ ਪਾਇਆ ਨੇਤ੍ਰਾਂ ਦੇ ਅਨੇਕ ਰੋਗ ਹਟਾਉਂਦਾ ਹੈ. ਲੌਂਗ ਗਰਮ ਮਸਾਲੇ ਵਿੱਚ ਭੀ ਬਹੁਤ ਵਰਤਿਆ ਜਾਂਦਾ ਹੈ। ੨. ਵਿ- ਲੁਬ੍ਰਧਾਂਗ ਦਾ ਰੂਪਾਂਤਰ. ਅੰਗਾਂ ਪੁਰ ਮੋਹਿਤ ਹੋਇਆ. "ਗੁੰਜਤ ਭ੍ਰਿੰਗ ਕਪੋਲਨ ਊਪਰਿ ਨਾਗ ਲਵੰਗ ਰਹੇ ਲਿਵ ਲਾਈ." (ਰਾਮਾਵ)
Source: Mahankosh