Definition
ਸੰਗ੍ਯਾ- ਲਊ (ਉਂਨ) ਦਾ ਵਸਤ੍ਰ. ਕੰਬਲ. ਸੰ. ਲੋਮੀਯ। ੨. ਕਬੀਰ ਜੀ ਦੀ ਧਰਮਪਤਨੀ. "ਸੁਨਿ ਅੰਧਲੀ ਲੋਈ, ਬੇਪੀਰਿ." (ਗੌਂਡ ਕਬੀਰ) ੩. ਜਨ ਸਮੁਦਾਯ. ਲੋਕ. "ਆਸਾ ਵਿੱਚ ਸੁਤੇ ਕਈ ਲੋਈ." (ਆਸਾ ਅਃ ਮਃ ੩) ੪. ਦੁਨੀਆਂ. ਸੰਸਾਰ. "ਲੋਇਣ ਲੋਈ ਡਿਠ, ਪਿਆਸ ਨ ਬੂਝੈ ਮੂ ਘਣੀ." (ਵਡ ਛੰਤ ਮਃ ੫) ੫. ਵਿ- ਪ੍ਰਕਾਸ਼ਕ. ਭਾਵ- ਕਰਤਾਰ. "ਦੁਨੀਆਂ ਦੋਸੁ, ਰੋਸੁ ਹੈ ਲੋਈ." ਭੈਰ ਕਬੀਰ) ਦੋਸ ਲੋਕਾਂ ਦਾ ਹੈ, ਅਤੇ ਰੋਸ ਪ੍ਰਕਾਸ਼ਕ (ਕਰਤਾਰ) ਨਾਲ। ੬. ਲੋਈਂ. ਲੋਕਾਂ ਨੂੰ ਲੋਕਾਂ ਵਿੱਚ. "ਪਾਤਾਲੀ ਪੁਰਈ ਸਭ ਲੋਈ." (ਮਃ ੪. ਵਾਰ ਬਿਹਾ)
Source: Mahankosh
Shahmukhi : لوئی
Meaning in English
woollen sheet, wrap or wrapper
Source: Punjabi Dictionary
LOÍ
Meaning in English2
s. f, coarse woolen blanket (black or white); a fine woollen blanket; light; a fragrant mixture with which the bodies of brides and bridegrooms are rubbed previous to the wedding day; i. q. baṭṉá, waṭṉá, shame, a sense of shame:—loí phaṭí, s. m. Day-break, morning:—loí láhuṉí, v. n. To be shameless.
Source:THE PANJABI DICTIONARY-Bhai Maya Singh