Definition
ਇੱਕ ਕਾਸ਼ਤਕਾਰ ਜਾਤਿ, ਜੋ ਪੰਜਾਬ ਵਿੱਚ ਅਤੇ ਖ਼ਾਸ ਕਰਕੇ ਜਮਨਾ ਦੇ ਕਿਨਾਰੇ ਦੀ ਬਸਤੀਆਂ ਵਿੱਚ ਪਾਈ ਜਾਂਦੀ ਹੈ. ਇਹ ਕਾਛੀਆਂ ਵਾਂਙ ਖੇਤੀ ਦੇ ਕੰਮ ਵਿੱਚ ਨਿਪੁਣ ਹੈ. "ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ। ਲੈ ਕਰਿ ਠੇਗਾ ਟਗਰੀ ਤੋਰੀ." (ਗੌਂਡ ਨਾਮਦੇਵ) ਗਿਆਨੀਆਂ ਨੇ ਇਸ ਦੇ ਦੋ ਭਾਵ ਦੱਸੇ ਹਨ-#ਲੋਧਾ (ਪਾਪ) ਦਾ ਖੇਤ ਗਾਯਤ੍ਰੀ ਖਾਂਦੀ ਸੀ. ਵਸ਼ਿਸ੍ਟ ਰਿਖੀ ਨੇ ਸ੍ਰਾਫ (ਸ਼ਾਪ) ਰੂਪ ਸੋਟਾ ਮਾਰਕੇ ਉਸ ਨੂੰ ਲੰਗੜੀ (ਭਾਵ ਅਸਮਰਥ) ਕਰ ਦਿੱਤਾ. ਵਿਸ਼੍ਵਾਮਿਤ੍ਰ ਵਸ਼ਿਸ੍ਟ ਦੇ ਪੁਤ੍ਰਾਂ ਨੂੰ ਮਾਰਕੇ ਗਾਯਤ੍ਰੀ ਦੇ ਜਪ ਨਾਲ ਪਾਪ ਤੋਂ ਛੁਟਕਾਰਾ ਪਾਉਂਦਾ ਸੀ. ਵਸ਼ਿਸ੍ਟ ਨੇ ਗਾਯਤ੍ਰੀ ਦੀ ਪਾਪ ਦੂਰ ਕਰਨ ਵਾਲੀ ਸ਼ਕਤੀ ਨਾਸ਼ ਕਰ ਦਿੱਤੀ.#ਗਾਯਤ੍ਰੀ ਨੂੰ ਇੱਕ ਵੇਰ ਵਡਾ ਹੰਕਾਰ ਹੋਇਆ, ਜਿਸ ਤੇ ਬ੍ਰਹਮਾ ਨੇ ਸ੍ਰਾਫ ਦੇਕੇ ਉਸ ਨੂੰ ਗਊ ਦੀ ਜੂਨਿ ਵਿੱਚ ਪਾ ਦਿੱਤਾ. ਗਊ ਹੋਈ ਗਾਯਤ੍ਰੀ ਲੋਧੇ ਦਾ ਖੇਤ ਖਾ ਰਹੀ ਸੀ ਕਿ ਉਸ ਨੇ ਸੋਟਾ ਮਾਰਕੇ ਲੱਤ ਭੰਨ ਦਿੱਤੀ.¹ "ਜੈਸੇ ਮੇਘ ਬਰਖਤ ਹਰਖਤ ਹੈ ਕ੍ਰਿਸਾਨ, ਬਿਲਖ ਬਦਨ ਲੋਧਾ."² (ਭਾਗੁ ਕ)
Source: Mahankosh