Definition
ਜਿਲਾ ਫਿਰੋਜ਼ਪੁਰ, ਤਸੀਲ ਮੋਗਾ, ਥਾਣਾ ਨਿਹਾਲਸਿੰਘ ਵਾਲੇ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਅਜਿੱਤਵਾਲ ਤੋਂ ਦਸ ਮੀਲ ਦੱਖਣ ਹੈ. ਇਸ ਪਿੰਡ ਤੋਂ ਦੱਖਣ ਪੂਰਵ ਪਾਸ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਨੇ ਮਧੇਹ ਤੋਂ ਇੱਥੇ ਚਰਣ ਪਾਏ ਹਨ. ਇਸ ਗੁਰਦ੍ਵਾਰੇ ਨੂੰ "ਗੁਰੂਸਰ" ਭੀ ਆਖਦੇ ਹਨ. ਦਰਬਾਰ ਅਤੇ ਰਹਾਇਸ਼ੀ ਮਕਾਨ ਬਣੇ ਹੋਏ ਹਨ. ਪੁਜਾਰੀ ਨਿਰਮਲਾ ਸਿੰਘ ਹੈ. ਇਸ ਗੁਰਦ੍ਵਾਰੇ ਨਾਲ ੧੨੦ ਘੁਮਾਉਂ ਦੇ ਕਰੀਬ ਜ਼ਮੀਨ ਕਈ ਪਿੰਡਾਂ ਵਿੱਚ ਮਹਾਰਾਜਾ ਰਣਜੀਤਸਿੰਘ ਦੇ ਸਮੇਂ ਦੀ ਹੈ.
Source: Mahankosh