Definition
ਸੰ. ਲੋਮਸ਼ ਵਿ- ਰੋਮਾਂਵਾਲਾ, ਜਿਸ ਦੇ ਸ਼ਰੀਰ ਪੁਰ ਬਹੁਤੇ ਰੋਮ ਹੋਣ। ੨. ਸੰਗ੍ਯਾ- ਮੀਢਾ. ਛੱਤਰਾ। ੩. ਇੱਕ ਰਿਖੀ, ਜਿਸ ਦੇ ਗਲ ਵਿੱਚ ਪਰੀਕ੍ਸ਼ਿਤ ਨੇ ਮੋਇਆ ਹੋਇਆ ਸੱਪ ਪਾ ਦਿੱਤਾ ਸੀ ਅਰ ਲੋਮਸ਼ ਦੇ ਚੇਲੇ ਸ਼੍ਰਿੰਗੀ ਰਿਖੀ ਨੇ ਸ੍ਰਾਪ ਦਿੱਤਾ ਸੀ ਕਿ ਸੱਤਵੇਂ ਦਿਨ ਤਕ੍ਸ਼੍ਕ ਨਾਗ ਪਰੀਕ੍ਸ਼ਿਤ ਨੂੰ ਡੰਗੇਗਾ. ਮਹਾਭਾਰਤ ਅਨੁਸਾਰ ਲੋਮਸ਼ ਰਿਖੀ ਅਮਰ ਹੈ. ਇਸ ਨੇ ਰਾਜਾ ਯੁਧਿਸ਼੍ਟਿਰ ਨੂੰ ਸਾਰੇ ਤੀਰਥਾਂ ਦੀ ਯਾਤ੍ਰਾ ਕਰਵਾਈ ਸੀ. "ਚਉਦਹ ਇੰਦ੍ਰ ਵਿਣਾਸ ਕਾਲ ਬ੍ਰਹਮੇ ਦਾ ਇੱਕ ਦਿਵਸ ਵਿਹਾਵੈ ਧੰਦੇ ਹੀ ਬ੍ਰਹਮਾ ਮਰੈ, ਲੋਮਸ ਦਾ ਇਕ ਰੋਮ ਛਿਜਾਵੈ." (ਭਾਗੁ)#ਅਰਥਾਤ- ਬ੍ਰਹਮਾ ਦੇ ਇੱਕ ਦਿਨ ਵਿੱਚ ਚੌਦਾਂ ਇੰਦ੍ਰ ਹੋਕੇ ਮਰ ਜਾਂਦੇ ਹਨ, ਅਰ ਅਜੇਹੇ ਦਿਨਾਂ ਦੇ ਸੌ ਵਰ੍ਹੇ ਬ੍ਰਹਮਾ ਉਮਰ ਭੋਗਦਾ ਹੈ. ਬ੍ਰਹਮਾ ਦੇ ਮਰਨ ਤੇ ਲੋਮਸ ਭੱਦਣ ਕਰਾਉਣ ਦੀ ਥਾਂ, ਕੇਵਲ ਇੱਕ ਰੋਮ ਪੁੱਟ ਛੱਡਦਾ ਹੈ ਕਿ ਬ੍ਰਹਮਾ ਰੋਜ ਪਿਆ ਮਰਦਾ ਹੈ, ਕੌਣ ਨਿਤ ਭੱਦਣ ਕਰਾਵੇ.
Source: Mahankosh