ਲੋਮਹਰਖਣ
lomaharakhana/lomaharakhana

Definition

ਸੰਗ੍ਯਾ- ਲੋਮਹਰ੍ਸਣ. ਰੋਮਾਂਚ. ਰੋਮਾਂ ਦਾ ਖੜੇ ਹੋਣਾ। ੨. ਕਹਾਣੀ ਸੁਣਾਕੇ ਰੋਮਾਂਚ ਕਰ ਦੇਣ ਵਾਲਾ ਇੱਕ ਰਿਖੀ, ਜੋ ਉਗ੍ਰਸ਼੍ਰਵਾ ਦਾ ਪੁਤ੍ਰ ਅਤੇ ਵ੍ਯਾਸ ਦਾ ਚੇਲਾ ਸੀ. ਇਸ ਦਾ ਪ੍ਰਸਿੱਧ ਨਾਮ "ਸੂਤ" ਹੈ. ਇਹ ਨੈਮਿਸਾਰਣ੍ਯ ਵਿੱਚ ਰਿਖੀਆਂ ਨੂੰ ਪੁਰਾਣ ਕਥਾ ਸੁਣਾਇਆ ਕਰਦਾ ਸੀ. ਇੱਕ ਵਾਰ ਇਸ ਨੇ ਬਲਭਦ੍ਰ ਦਾ ਖੜਾ ਹੋਕੇ ਸ੍ਵਾਗਤ ਨਾ ਕੀਤਾ. ਇਸ ਅਪਰਾਧ ਦੇ ਬਦਲੇ ਉਸ ਦੇ ਹੱਥੋਂ ਮਾਰਿਆ ਗਿਆ. ਕਈਆਂ ਨੇ ਪਰਾਸ਼ਰ ਦੇ ਹੱਥੋਂ ਇਸ ਦਾ ਮਰਨਾ ਲਿਖਿਆ ਹੈ.
Source: Mahankosh