Definition
ਇੱਕ ਪਿੰਡ, ਜੋ ਜਿਲਾ ਅੰਬਾਲਾ, ਤਸੀਲ ਖਰੜ, ਥਾਣਾ ਚੰਡੀਗੜ੍ਹ ਵਿੱਚ ਰੇਲਵੇ ਸਟੇਸ਼ਨ ਚੰਡੀਗੜ੍ਹ ਤੋਂ ਅੱਠ ਨੌ ਮੀਲ ਅਤੇ ਮਨੀਮਾਜਰੇ ਤੋਂ ਚਾਰ ਕੋਹ ਪੱਛਮ ਹੈ. ਇਸ ਤੋਂ ਪੂਰਵ ਦੋ ਫਰਲਾਂਗ ਤੇ ਸ਼੍ਰੀ ਗੁਰੂ ਹਰਿਰਾਇ ਸਾਹਿਬ ਦਾ "ਗੁਰੂ ਕਾ ਅੰਬ" ਨਾਮੇ ਗੁਰਦ੍ਵਾਰਾ ਹੈ. ਉਹ ਅੰਬ ਦਾ ਬਿਰਛ ਮੌਜੂਦ ਹੈ, ਜਿਸ ਹੇਠਾਂ ਗੁਰੂ ਜੀ ਵਿਰਾਜੇ ਸਨ. ਮੰਜੀਸਾਹਿਬ ਬਣਿਆ ਹੋਇਆ ਹੈ. ਨਾਲ ੪੦ ਵਿੱਘੇ ਜ਼ਮੀਨ ਹੈ, ਜਿਸ ਵਿੱਚ ਅੰਬਾਂ ਦੇ ਬਿਰਛ ਹਨ. ਜਿਲੇ ਦੀ ਕਮੇਟੀ ਵੱਲੋਂ ਅਕਾਲੀਸਿੰਘ ਸੇਵਾਦਾਰ ਹੈ.
Source: Mahankosh