ਲੰਮਾ ਦੇਸ
lanmaa thaysa/lanmā dhēsa

Definition

ਪੇਸ਼ਾਵਰ ਅਟਕ ਆਦਿ ਦੇ ਇਲਾਕੇ ਦਾ ਉੱਤਰ ਪੱਛਮੀ ਦੇਸ਼. "ਜੋ ਸਿਖ ਲੰਮੇਦੇਸ ਮਝਾਰ." (ਗੁਪ੍ਰਸੂ) ੨. ਰਾਵੀ ਅਤੇ ਬਿਆਸ ਦਾ ਦੋਆਬ। ੩. ਭਾਵ- ਚੌਰਾਸੀ ਦਾ ਚਕ੍ਰ. ਆਵਾਗਮਨ. "ਬਹੁਤ ਸਜਾਇ ਪਇਆ ਦੇਸਿਲੰਮੈ." (ਮਾਰੂ ਅੰਜੁਲੀ ਮਃ ੫)
Source: Mahankosh