ਵਟ
vata/vata

Definition

ਸੰ. वट्. ਧਾ- ਘੇਰਨਾ. ਬੰਨ੍ਹਣਾ, ਏਕਤ੍ਰ ਕਰਨਾ, ਵੱਖ ਕਰਨਾ, ਬਕਣਾ, ਚੋਰੀ ਕਰਨਾ। ੨. ਸੰਗ੍ਯਾ- ਬੋਹੜ. ਵਰੋਟਾ. Ficus Indica। ੩. ਪਾਣੀ ਦਾ ਬੰਨ੍ਹ। ੪. ਵੱਟਾ. ਪੱਥਰ। ੫. ਮਨ ਦਾ ਟੇਢਾਪਨ. ਦਿਲ ਦੀ ਗੁੰਝਲ. "ਨਾਹਣੇਸ਼ ਮੇ ਜੇ ਵਟ ਹੋਇ। ਸਤਿਗੁਰੁ ਕਹੇ ਸਗਲ ਦੇ ਖੋਇ." (ਗੁਪ੍ਰਸੂ) ੬. ਦੇਖੋ, ਵੱਟ। ੭. ਵ੍ਯ- ਵਤ. ਵਾਂਙ. ਜੈਸੇ. "ਨਟ ਵਟ ਖੇਲੇ ਸਾਰਿਗਪਾਨਿ." (ਗਉ ਕਬੀਰ) ਦੇਖੋ, ਨਟਵਟ ੨.
Source: Mahankosh