ਵਤਾਉਣਾ
vataaunaa/vatāunā

Definition

ਕ੍ਰਿ- ਫੇਰਨਾ. ਘੁੰਮਾਉਣਾ. ਸਰਵਾਰਨਾ ਕਰਨਾ. ਕ਼ੁਰਬਾਨ ਹੋਣਾ. ਦੇਖੋ, ਵਤਣੁ. "ਇਹੁ ਜੀਉ ਵਤਾਈ ਬਲਿ ਬਲਿ ਜਾਈ." (ਗਉ ਮਃ ੫) "ਹਉ ਸਤਿਗੁਰੁ ਵਿਟਹੁ ਵਤਾਇਆ ਜੀਉ." (ਮਾਝ ਮਃ ੪) ੨. ਫੈਲਾਉਣਾ. ਵਿਛਾਉਣਾ. "ਜਿਨਿ ਜਗੁ ਥਾਪਿ ਵਤਾਇਆ ਜਾਲ." (ਵਡ ਅਲਾਹਣੀ ਮਃ ੧) "ਤੂੰ ਆਪੇ ਜਾਲੁ ਵਤਾਇਦਾ." (ਮਃ ੪. ਵਾਰ ਸ੍ਰੀ) ੩. ਹੱਥ ਫੈਲਾਉਣਾ. ਸਰੀਰ ਤੇ ਹੱਥ ਫੇਰਕੇ ਪਿਆਰ ਕਰਨਾ. "ਹਰਿ ਕੇ ਸਖਾ ਸਾਧਜਨ ਨੀਕੇ, ਤਿਨ ਊਪਰਿ ਹਾਥੁ ਵਤਾਵੈ." (ਰਾਮ ਮਃ ੪)
Source: Mahankosh