ਵਰਿਕਰਮਾਦਿਤ੍ਯ
varikaramaathitya/varikaramādhitya

Definition

ਇਸ ਨਾਮ ਦੇ ਅਨੇਕ ਰਾਜੇ ਹੋਏ ਹਨ. ਖਾਸ ਕਰਕੇ ਪ੍ਰਤਾਪੀ ਰਾਜਿਆਂ ਦੀ ਵਿਕ੍ਰਮ- ਆਦਿਤ੍ਯ ਪਦਵੀ (ਉਪਾਧਿ) ਹੋ ਗਈ ਸੀ, ਪਰ ਸਭ ਤੋਂ ਪ੍ਰਸਿੱਧ ਗਰਦਭਿਲ ਰਾਜੇ ਦਾ ਪੁਤ੍ਰ ਉੱਜੈਨ ਦਾ ਪਤਿ ਸੀ, ਜਿਸ ਨੇ ਆਪਣਾ ਸੰਮਤ ਸਨ ਈਸਵੀ ਤੋਂ ੫੭ ਵਰ੍ਹੇ ਪਹਿਲਾਂ ਆਰੰਭ ਕੀਤਾ. ਇਹ ਆਪ ਵਡਾ ਪੰਡਿਤ ਅਤੇ ਵਿਦ੍ਵਾਨਾਂ ਦੀ ਕਦਰ ਕਰਨ ਵਾਲਾ ਸੀ. ਇਸ ਦਾ ਦਰਬਾਰ ਰਤਨਰੂਪ ਗੁਣੀਆਂ ਨਾਲ ਭੂਸਿਤ ਸੀ. ਕਈਆਂ ਨੇ ਇਸ ਦੇ ਦਰਬਾਰ ਦੇ ਨੌ ਰਤਨ- ਕਾਲਿਦਾਸ, ਵਰਰੁਚਿ, ਅਮਰਸਿੰਹ, ਧਨ੍ਵੰਤਰਿ, ਕ੍ਸ਼੍‍ਪਣਕ, ਵੇਤਾਲਭੱਟ, ਘਟਕਰ੍‍ਪਰ, ਸ਼ੰਕੁ ਅਤੇ ਵਰਾਹਮਿਹਿਰ- ਲਿਖੇ ਹਨ, ਪਰ ਇਹ ਕੇਵਲ ਕਲਪਨਾ ਹੈ, ਕਿਉਂਕਿ ਇਹ ਵਿਦ੍ਵਾਨ ਇੱਕ ਸਮੇਂ ਵਿੱਚ ਨਹੀਂ ਹੋਏ.#ਵਿਕ੍ਰਮਾਦਿਤ੍ਯ ਨੇ ਸ਼ਕ ਜਾਤਿ ਨੂੰ ਭਾਰੀ ਹਾਰ ਦਿੱਤੀ, ਜਿਸ ਤੋਂ ਉਸ ਦਾ ਨਾਮ ਸੰਸਕ੍ਰਿਤ ਗਰੰਥਾਂ ਵਿੱਚ "ਸ਼ਿਕਾਰੀ" ਪ੍ਰਸਿੱਧ ਹੈ. ਸ਼ਾਲਿਵਾਹਨ ਨਾਲ ਵਿਕ੍ਰਮਾਦਿਤ੍ਯ ਦੀ ਭਾਰੀ ਸ਼ਤ੍ਰੁਤਾ ਸੀ.#ਅਨੇਕ ਵਿਦ੍ਵਾਨਾਂ ਦਾ ਖਿਆਲ ਹੈ ਕਿ ਵਿਕ੍ਰਮੀ ਸੰਮਤ ਮਹਾਰਾਜਾ ਕਨਿਸਕ ਨੇ ਚਲਾਇਆ ਹੈ, ਜਿਸ ਦੀ ਉਪਾਧਿ ਵਿਕ੍ਰਮਾਦਿਤ੍ਯ ਸੀ. ਬਹੁਤ ਲੇਖਕ ਲਿਖਦੇ ਹਨ ਕਿ ਯਸ਼ੋਧਰ ਨਾਮਕ ਵਿਕ੍ਰਮਾਦਿਤ੍ਯ ਨੇ ਵਿਕ੍ਰਮੀ ਸਾਲ ਚਲਾਇਆ ਹੈ. ਕਿਤਨੇ ਵਿਦ੍ਵਾਨ ਕਲਪਨਾ ਕਰਦੇ ਹਨ ਕਿ ਗੌਤਮੀ ਪੁਤ੍ਰ ਨੇ ਸ਼ਕਾਂ ਨੂੰ ਆਪਣੇ ਵਿਕ੍ਰਮ (ਬਲ) ਨਾਲ ਜਦ ਹਾਰ ਦਿੱਤੀ, ਉਸੇ ਸਮੇਂ ਤੋਂ ਵਿਕ੍ਰਮ ਸੰਮਤ ਗਿਣਿਆ ਗਿਆ।#੨. ਸਮੁਦ੍ਰਗੁਪਤ ਦਾ ਪੁਤ੍ਰ ਚੰਦ੍ਰਗੁਪਤ (੨), ਜੋ ਸਨ ੩੯੦ ਵਿੱਚ ਸੁਰਾਸ੍ਟ੍ਰ (ਕਾਠੀਆਵਾੜ) ਦਾ ਰਾਜ ਕਰਦਾ ਸੀ, ਉਹ ਭੀ ਵਿਕ੍ਰਮਾਦਿਤ੍ਯ ਨਾਮ ਤੋਂ ਇਤਿਹਾਸ ਵਿੱਚ ਪ੍ਰਸਿੱਧ ਹੈ.#੩. ਰਣਾਦਿਤ੍ਯ ਦਾ ਪੁਤ੍ਰ ਕਸ਼ਮੀਰ ਦਾ ਰਾਜਾ, ਜੋ ਈਸਵੀ ਸੱਤਵੀਂ ਸਦੀ ਦੇ ਆਰੰਭ ਵਿੱਚ ਰਾਜ ਕਰਦਾ ਸੀ, ਵਿਕ੍ਰਮਾਦਿਤ੍ਯ ਨਾਮ ਤੋਂ ਪ੍ਰਸਿੱਧ ਹੈ.
Source: Mahankosh