ਵਿਆਜਸ੍‍ਤੁਤਿ
viaajas‍tuti/viājas‍tuti

Definition

ਬਹਾਨੇ ਨਾਲ ਤਅ਼ਰੀਫ਼ ਕਰਨੀ। ੨. ਇੱਕ ਅਰਥਾਲੰਕਾਰ. ਸ਼ਬਦਾਂ ਤੋਂ ਨਿੰਦਾ ਭਾਨ ਹੋਵੇ, ਪਰ ਭਾਵ ਤੋਂ ਉਸਤਤਿ ਪਾਈ ਜਾਵੇ, ਇਹ "ਵ੍ਯਾਜਸ੍ਤੁਤਿ" ਅਲੰਕਾਰ ਹੈ.#ਵ੍ਯਾਜਹਿ ਨਿੰਦਾ ਕੇ ਜਹਾਂ ਉਸਤਤਿ ਭਾਵ ਅਮੰਦ.#(ਰਾਮਚੰਦ੍ਰਭੂਸਣ)#ਇਸ ਦਾ ਨਾਮ "ਨਿੰਦਾਵਯਾਜ ਸ੍‍ਤੁਤਿ" ਭੀ ਹੈਯ.#ਉਦਾਹਰਣ-#ਨੀਚਨ ਕੋ ਆਦਰ ਸਦਾ ਰਾਜਨ ਕੋ ਤ੍ਰਿਸਕਾਰ,#ਕਲਗੀਧਰ ਕੀ ਸਭਾ ਮੇ ਪੰਡਿਤ ਭਏ ਗਵਾਰ.#ਨਿਗੁਨ ਵਿਹੀਨੋ ਲਾਜ ਨਿਸੰਕ ਸਮਾਇਆ,#ਜਹਿਂ ਕਹਿਂ ਢੀਠ ਕਰੰਮ ਕਰੈ ਨ ਲਜਾਇਆ. (ਗੁਪ੍ਰਸੂ)#ਮੋਹਨ ਜੀ ਦਾ ਗੁਰੂ ਅਰਜਨ ਸਾਹਿਬ ਪ੍ਰਤਿ ਕਥਨ ਹੈ ਕਿ ਆਪ ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ ਹੋ, ਸੇਵਕਾਂ ਦੇ ਵਸ਼ ਹੋਕੇ ਅਪਮਾਨ ਸਹਾਰਦੇ ਹੋਂ, ਮਾਇਆ ਦੇ ਪਤਿ ਹੋਂ ਆਦਿਕ.
Source: Mahankosh