ਵਿਕ੍ਰਤਾਨਨ
vikrataanana/vikratānana

Definition

ਵਿਕ੍ਰਿਤ (विकृत) ਨਿੰਦਿਤ ਹੈ ਆਨਨ (ਮੁਖ) ਜਿਸ ਦਾ ਐਸਾ ਇੱਕ ਦੈਤ, ਜੋ ਕੁਰੂਪ ਦਾ ਭਾਈ ਸੀ. ਇਹ ਯਾਦਵਾਂ ਵੱਲ ਹੋਕੇ ਜਰਾਸੰਧ ਨਾਲ ਲੜਿਆ ਸੀ. "ਵਿਕ੍ਰਤਾਨਨ ਨਾਮ ਕੁਰੂਪ ਕੋ ਬਾਂਧਵ, ਕੋਪ ਭਯੋ ਅਸਿ ਪਾਨ ਗਹ੍ਯੋ." (ਕ੍ਰਿਸਨਾਵ) ੨. ਵਿ- ਲਕਵੇ ਰੋਗ ਵਾਲਾ, ਜਿਸ ਦਾ ਮੂੰਹ ਵਿੰਗਾ ਹੋ ਗਿਆ ਹੈ.
Source: Mahankosh