ਵੀਰਭਦ੍ਰ
veerabhathra/vīrabhadhra

Definition

ਸ਼ਿਵ ਦਾ ਇੱਕ ਘੋਰ ਗਣ, ਜੋ ਰੁਦ੍ਰ ਦੇ ਮੂੰਹ ਵਿੱਚੋਂ ਪੈਦਾ ਹੋਇਆ ਦੱਸਿਆ ਜਾਂਦਾ ਹੈ.¹ ਵਾਯੁਪੁਰਾਣ ਵਿੱਚ ਇਸ ਦੇ ਰੂਪ ਦੀ ਬਾਬਤ ਇਉਂ ਲਿਖਿਆ ਹੈ- "ਹਜ਼ਾਰ ਸਿਰ ਵਾਲਾ, ੨੦੦੦ ਅੱਖਾਂ ਵਾਲਾ, ੨੦੦੦ ਬਾਹਾਂ ਵਾਲਾ, ੨੦੦੦ ਪੈਰਾਂ ਵਾਲਾ, ੧੦੦੦ ਗਦਾ ਅਤੇ ੧੦੦੦ ਧਨੁਖਾਂ ਵਾਲਾ ਹੈ. ਇਸ ਦੇ ਮੱਥੇ ਤੇ ਚੰਦ੍ਰਮਾ ਹੈ, ਸ਼ੇਰ ਦੀ ਖੱਲ ਵਿੱਚ, ਜਿਸ ਵਿੱਚੋਂ ਲਹੂ ਟਪਕਦਾ ਹੈ, ਲਿਪਟਿਆ ਹੋਇਆ ਹੈ. ਇਸ ਦਾ ਵੱਡਾ ਢਿੱਡ, ਵਡਾ ਮੂੰਹ ਅਤੇ ਵਡੇ ਵਡੇ ਦੰਦ ਹਨ."#ਇਸ ਨੂੰ ਉਤਪੰਨ ਕਰਨ ਦਾ ਮਤਲਬ ਦਕ੍ਸ਼੍‍ ਦਾ ਯਗ੍ਯ ਵਿਗਾੜਨਾ ਅਤੇ ਯੱਗ ਪੁਰ ਇਕੱਠੇ ਹੋਏ ਦੇਵਤਿਆਂ ਨੂੰ ਦੰਢ ਦੇਣਾ ਸੀ. ਮਹਾਰਾਸਟ੍ਰ ਦੇਸ਼ ਵਿੱਚ ਇਸ ਦੀ ਬਹੁਤ ਉਪਾਸਨਾ ਹੁੰਦੀ ਹੈ ਅਤੇ ਐਲੀਫੈਂਟਾ Elephanta ਅਤੇ ਏਲੋਰਾ Ellora ਦੀਆਂ ਕੰਦਰਾ ਵਿੱਚ ਇਸ ਦੇ ਬੁਤ ਹਨ, ਜਿਨ੍ਹਾਂ ਦੇ ਅਨੁਸਾਰ ਇਸ ਨੂੰ ਅੱਠਾਂ ਬਾਹਾਂ ਵਾਲਾ ਦੇਖਿਆ ਜਾਂਦਾ ਹੈ. ਦੇਖੋ, ਬੀਰਭਦ੍ਰ। ੨. ਅਸ਼੍ਵਮੇਧ ਯਗ੍ਯ ਦਾ ਘੋੜਾ.
Source: Mahankosh