Definition
ਸੰਗ੍ਯਾ- ਵੈਸ਼ਾਖੀ. ਵਿਸ਼ਾਖਾ ਨਛਤ੍ਰ ਵਾਲੀ ਪੂਰਣਮਾਸੀ। ੨. ਵੈਸ਼ਾਖ ਮਹੀਨੇ ਦਾ ਪਹਿਲਾ ਪ੍ਰਵਿਸ੍ਟਾ ਸੂਰਜ ਦੇ ਹਿਸਾਬ ਵੈਸ਼ਾਖ ਦਾ ਪਹਿਲਾ ਦਿਨ. ਗੁਰਦਰਸ਼ਨ ਲਈ ਵੈਸ਼ਾਖੀ ਦੇ ਦਿਨ ਦੇਸ਼ ਦੇਸ਼ਾਂਤਰਾਂ ਦੀ ਸੰਗਤਿ ਦਾ ਏਕਤ੍ਰ ਹੋਣਾ, ਅਰਥਾਤ ਵੇਸਾਖੀ ਦਾ ਮੇਲਾ, ਸਭ ਤੋਂ ਪਹਿਲਾਂ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਗੁਰੂ ਅਮਰਦੇਵ ਦੀ ਆਗ੍ਯਾ ਨਾਲ ਕਾਇਮ ਕੀਤਾ ਸੀ. ਖਾਲਸਾਪੰਥ ਦਾ ਇਹ ਜਨਮਦਿਨ ਭੀ ਹੈ, ਇਸ ਲਈ ਸਿੱਖਾਂ ਦਾ ਮਹਾਨ ਪਰਵ ਹੈ.
Source: Mahankosh
WAISÁKHÍ
Meaning in English2
s. f, The first day of Baisákh, the melá held on that day:—waisákhí dá melá, s. m. A fair held on the Baisákhí day.
Source:THE PANJABI DICTIONARY-Bhai Maya Singh