ਸ਼ਤਘ੍ਨੀ
shataghnee/shataghnī

Definition

ਸੰ. ਸੰਗ੍ਯਾ- ਇੱਕ ਪ੍ਰਕਾਰ ਦੀ ਬਰਛੀ, ਜੋ ਸੌ ਕੰਡਿਆਂ ਵਾਲੀ ਹੁੰਦੀ ਹੈ. ਸੌ ਨੋਕਾਂ ਵਾਲੀ ਸੈਹਥੀ। ੨. ਮਹਾਂਭਾਰਤ ਵਿੱਚ ਲਿਖਿਆ ਹੈ ਕਿ ਇੱਕ ਭਾਰੀ ਪੱਥਰ ਦੇ ਚਾਰੇ ਪਾਸੇ ਸੌ ਕੀਲ ਲਗਾਕੇ ਸ਼ਤਘ੍ਨੀ ਬਣਾਈ ਜਾਂਦੀ ਹੈ, ਜੋ ਵੈਰੀ ਤੇ ਗੋਲੇ ਦੀ ਤਰਾਂ ਸਿੱਟੀਦੀ ਹੈ. ੩. ਵਾਲਮੀਕ ਰਾਮਾਇਣ ਵਿੱਚ ਸ਼ਤਘ੍ਨੀ ਇੱਕ ਪ੍ਰਕਾਰ ਦਾ ਮੁਦਗਰ ਹੈ. ਦੇਖੋ, ਲੰਕਾ ਕਾਂਡ, ਅਃ ੬੦। ੪. ਅੱਜ ਕਲ ਦੇ ਕਵਿ ਸ਼ਤਘ੍ਨੀ ਦਾ ਅਰਥ ਤੋਪ ਕਰਦੇ ਹਨ, ਪਰ ਇਹ ਕੇਵਲ ਕਲਪਨਾ ਹੈ.
Source: Mahankosh