ਸ਼ਿਪ੍ਰਾ
shipraa/shiprā

Definition

ਦੇਖੋ, ਸਿਪ ੨। ੨. ਇੱਕ ਨਦੀ, ਜੋ ਕਾਲਿਕਾ ਪੁਰਾਣ ਅਨੁਸਾਰ ਮਾਨਸਰੋਵਰ ਤੋਂ ਨਿਕਲਦੀ ਹੈ. ਕਈ ਥਾਂ ਇਸ ਨੂੰ ਵਿਸਨੁ ਦੇ ਲਹੂ ਤੋਂ. ਉਪਜੀ ਮੰਨਿਆ ਹੈ. ਹੁਣ ਇਹ ਮੱਧ ਭਾਰਤ ਵਿੱਚ ਮਾਲਵੇ ਦੀ ਪ੍ਰਸਿੱਧ ਨਦੀ ਹੈ. ਇਦੌਰ ਦੇਵਾਸ ਅਤੇ ਗਵਾਲੀਅਰ ਦੇ ਇਲਾਕੇ ੧੨੦ ਮੀਲ ਵਹਿੰਦੀ ਹੋਈ ਚੰਬਲ ਵਿੱਚ ਜਾ ਮਿਲਦੀ ਹੈ. ਇਸ ਦਾ ਨਾਉਂ ਅਵੰਤੀ ਭੀ ਹੈ. ਦੇਖੋ, ਅਵੰਤਿਕਾ.
Source: Mahankosh