ਸ਼ੁੱਧ ਸਵਰ
shuthh savara/shudhh savara

Definition

ਸ਼ੁੱਧ ਸੁਰ ਉਹ ਹਨ, ਜੋ ਸਭ ਤੋਂ ਪਹਿਲਾਂ ਸੰਗੀਤ ਦੇ ਆਚਾਰਯਾਂ ਨੇ ਜੀਵਾਂ ਦੀਆਂ ਆਵਾਜ਼ਾਂ ਤੋਂ ਸੱਤ ਕਲਪੇ ਹਨ. ਚੜ੍ਹਿਆ (ਕੜਾ) ਮੱਧਮ ਅਤੇ ਉਤਰਿਆ ਰਿਖਭ ਗਾਂਧਾਰ ਧੈਵਤ ਅਤੇ ਨਿਖਾਦ, ਇਹ ਪੰਜ ਸੁਰ ਪਿੱਛੋਂ ਰਾਗਾਂ ਦੇ ਨਵੇਂ ਰੂਪ ਬਣਾਉਣ ਲਈ ਥਾਪੇ ਹਨ. ਬਿਲਾਵਲ ਠਾਟ ਦੇ ਸਾਰੇ ਸ਼ੁੱਧ ਸ੍ਵਰ ਹਨ. ਇਸ ਦਾ ਵਿਸ਼ੇਸ ਨਿਰਣਾ ਦੇਖੋ, ਸ੍ਵਰ ਅਤੇ ਠਾਟ ਸ਼ਬਦ ਵਿੱਚ.
Source: Mahankosh