ਸ਼ੇਰਦਰਿਸ਼ਟਿ
shayratharishati/shēradharishati

Definition

ਸੰਗ੍ਯਾ- ਸਿੰਹਾਦ੍ਰਿਸ੍ਟਿ. ਸ਼ੇਰ ਦੀ ਨਜ਼ਰ. "ਕੂਕਰਦ੍ਰਿਸ੍ਟਿ ਨ ਕਬਿ ਮਨ ਧਰਨੀ। ਸ਼ੇਰਦ੍ਰਿਸ੍ਟਿ ਗੁਰਮੁਖ ਹ੍ਵੋ. ਕਰਨੀ।।" (ਨਾਪ੍ਰ) ਕੁੱਤਾ ਲਾਠੀ ਅਤੇ ਢੀਮ ਨੂੰ ਦੰਦੀਆਂ ਵੱਢਦਾ ਹੈ. ਸ਼ੇਰ ਸ਼ਸਤ੍ਰ ਨੂੰ ਕੁਝ ਨਹੀਂ ਆਖਦਾ, ਕਿੰਤੂ ਮਾਰਨ ਵਾਲੇ ਤੇ ਨਜਰ ਰਖਦਾ ਹੈ. ਤੈਸੇ ਅਗ੍ਯਾਨੀ ਲੋਕ ਜੀਵਾਂ ਨੂੰ ਸੁਖ ਦੁਖ ਦਾਤਾ ਜਾਣਕੇ ਲੜਦੇ ਭਿੜਦੇ ਹਨ, ਪਰ ਗੁਰੁਮੁਖ ਕਰਮਾਂ ਪੁਰ ਨਜਰ ਰਖਦੇ ਹਨ, ਜਿਨ੍ਹਾਂ ਦੇ ਅਧੀਨ ਸਾਰੇ ਚੇਸ੍ਟਾ ਕਰ ਰਹੇ ਹਨ.
Source: Mahankosh