ਸ਼ੌਂਟੀ
shauntee/shauntī

Definition

ਨਾਭਾ ਰਾਜ ਵਿੱਚ ਨਜਾਮਤ ਅਮਲੋਹ ਦਾ ਇੱਕ ਪਿੰਡ, ਜੋ ਗੋਬਿੰਦ ਗੜ੍ਹ ਰੇਲਵੇ ਸਟੇਸ਼ਨ ਤੋਂ ਈਸ਼ਾਨ ਕੋਣ ਕਰੀਬ ਚਾਰ ਮੀਲ ਹੈ. ਇਸ ਪਿੰਡ ਤੋਂ ਪੂਰਵ ਵੱਲ ਪੌਣ ਮੀਲ ਪੁਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ. ਇਸ ਥਾਂ ਗੁਰੂ ਸਾਹਿਬ ਜੀ ਦਾ ਕੁੱਤਾ ਸੂਰ ਨਾਲ ਲੜਕੇ ਸੂਰ ਨੂੰ ਮਾਰਕੇ ਮਰ ਗਿਆ.¹ ਰਿਆਸਤ ਨਾਭੇ ਵੱਲੋ ੨੮੦ ਵਿੱਘੇ ਜ਼ਮੀਨ ਅਤੇ ੪੮ ਰੁਪਯੇ ਨਕਦ ਗੁਰੁਦ੍ਵਾਰੇ ਦੇ ਨਾਉਂ ਹਨ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਦਿਨ ਪੁਰ ਮੇਲਾ ਹੁੰਦਾ ਹੈ. ਦੇਖੋ, ਸੌਂਟੀ ਦੇ ਸਰਦਾਰ.
Source: Mahankosh