Definition
ਇਹ ਨਿਸ਼ਾਨ ਵਾਲੀ ਮਿਸਲ ਵਿੱਚੋਂ ਜਾਗੀਰਦਾਰ ਸਰਦਾਰ ਹਨ. ਸਨ ੧੭੬੩ ਵਿੱਚ ਸਰਦਾਰ ਸੰਗਤ ਸਿੰਘ, ਦਸੌਂਧਾ ਸਿੰਘ, ਜੈ ਸਿੰਘ, ਮੋਹਰ ਸਿੰਘ ਆਦਿਕਾਂ ਨੇ ਆਪਣੇ ਬਲ ਨਾਲ ਅੰਬਾਲਾ, ਸਰਾਇ ਲਸ਼ਕਰ ਖਾਨ, ਸ਼ਾਹਬਾਦ, ਦੋਰਾਹਾ, ਲੱਧੜਾਂ, ਸੌਂਟੀ ਆਦਿ ਪੁਰ ਕਬਜਾ ਕਰਕੇ ਆਪਣੀ ਹੁਕੂਮਤ ਥਾਪੀ. ਹੁਣ ਲੱਧੜਾਂ ਜ਼ਿਲਾ ਲੁਧਿਆਨਾ ਵਿੱਚ ਅਤੇ ਸੌਂਟੀ ਰਿਆਸਤ ਨਾਭੇ ਦੇ ਰਾਜ ਵਿੱਚ ਹੈ.
Source: Mahankosh