ਸਕ
saka/saka

Definition

ਸੰ. शक् ਧਾ- ਯੋਗ੍ਯ ਹੋਣਾ. ਸਮਰਥ ਹੋਣਾ. ਬਲਵਾਨ ਹੋਣਾ. ਇਸ ਧਾਤੁ ਤੋਂ ਸ਼ਕ੍ਤ, ਸ਼ਕ੍ਤਿ ਆਦਿ ਸ਼ਬਦ ਹਨ। ੨. ਸੰ. शक ਸੰਗ੍ਯਾ- ਉੱਤਰ ਦਿਸ਼ਾ ਵੱਲ ਵਸਣ ਵਾਲੀ ਇੱਕ ਜਾਤਿ. ਪਹਿਲਾਂ ਇਹ ਲੋਕ ਸਾਇਰ ਦਰਿਆ ਦੇ ਕਿਨਾਰੇ ਤੁਰਕਿਸਤਾਨ ਵਿੱਚ ਵਸਦੇ ਸਨ, ਸਨ ਈਸਵੀ ਤੋਂ ੧੬੦ ਵਰ੍ਹੇ ਪਹਿਲੋਂ ਤੁਰਕਿਸਤਾਨ ਵਿੱਚੋਂ ਨਿਕਲਕੇ ਦੱਖਣ ਵੱਲ ਤੁਰ ਪਏ, ਸਰਹੱਦੀ ਯਵਨਾਂ ਦੇ ਰਾਜ ਨੂੰ ਗਾਹੁੰਦੇ ਹੋਏ ਹਿੰਦ ਵਿੱਚ ਆਵੜੇ. ਇਨ੍ਹਾਂ ਦੀ ਵਸੋਂ ਟੈਕਸਿਲਾ ਮਥੁਰਾ ਅਤੇ ਸੁਰਾਸਟ੍ਰ (ਕਾਠੀਆਵਾੜ) ਵਿੱਚ ਸੀ. ਸਨ ੩੯੫ ਦੇ ਕਰੀਬ ਗੁਪਤ ਵੰਸ਼ ਦੇ ਰਾਜਾ ਚੰਦ੍ਰਗੁਪਤ ਵਿਕ੍ਰਮਾਦਿਤ੍ਯ ਨੇ ਇਨ੍ਹਾਂ ਨੂੰ ਜਿੱਤਕੇ ਪੱਛਮੀ ਹਿੰਦ ਨੂੰ ਆਪਣੇ ਰਾਜ ਨਾਲ ਮਿਲਾਇਆ, ਇਸੇ ਲਈ ਉਸ ਦਾ ਨਾਉਂ ਸ਼ਕਾਰਿ ਪਿਆ.#ਸ਼ਕਾਂ ਦਾ ਉੱਪਰਲੇ ਪਾਸਿਓਂ ਅੱਧਾ ਸਿਰ ਮੁੰਨਿਆ ਹੋਇਆ ਹੋਣ ਦੇ ਕਾਰਣ ਮਲੂਮ ਹੁੰਦਾ ਹੈ ਕਿ ਰਾਜਾ ਸਗਰ ਨੇ ਇਨ੍ਹਾਂ ਨੂੰ ਸ਼ਿਕਸ੍ਤ ਦਿੱਤੀ ਸੀ.¹ ਦੇਖੋ, ਸਗਰ ੨. ਸੀਸਤਾਨ (ਸ਼ਕ ਅਸਥਾਨ) ਦੇਸ਼ ਦਾ ਨਾਉਂ ਭੀ ਇਸ ਜਾਤੀ ਦੇ ਸੰਬੰਧ ਤੋਂ ਹੀ ਜਾਪਦਾ ਹੈ.² ਮਹਾਭਾਰਤ ਵਿੱਚ ਸ਼ਕਾਂ ਦੀ ਉਤਪੱਤੀ ਵਸਿਸ੍ਠ ਦੀ ਗਾਂ ਦੇ ਪਸੀਨੇ ਤੋਂ ਲਿਖੀ ਹੈ। ੩. ਅ਼. [شک] ਸ਼ੱਕ. ਸੰਸਾ. "ਸਕ ਕਰਉ ਜਿ ਦੂਸਰ ਹੋਇ." (ਤਿਲੰ ਕਬੀਰ)
Source: Mahankosh