Definition
ਸੰ. ਸ਼ਕੁਨ. ਸੰਗ੍ਯਾ- ਪੰਛੀ. ਪਰੰਦ. ਪੰਖੇਰੂ। ੨. ਸਗਨ. ਸ਼ੁਭ ਅਸ਼ੁਭ ਫਲ ਦੱਸਣ ਵਾਲੇ ਚਿੰਨ੍ਹ. ਦੇਖੋ, ਅਪਸਗੁਨ. ਇਸ ਦਾ 'ਸ਼ਕੁਨ' ਨਾਉਂ ਹੋਣ ਦਾ ਕਾਰਣ ਇਹ ਹੈ ਕਿ ਪੁਰਾਣੇ ਸਮੇਂ ਪੰਛੀਆਂ ਦੀ ਬੋਲੀ ਅਤੇ ਚਾਲ ਤੋਂ ਲੋਕ ਭਲੇ ਬੁਰੇ ਨਤੀਜੇ ਕਢਦੇ ਸਨ. ਪੰਜਾਬੀ ਵਿੱਚ ਕੱਕੇ ਦੀ ਥਾਂ ਗੱਗਾ ਹੋ ਕੇ "ਸਗਨ" ਬਣ ਗਿਆ ਹੈ.
Source: Mahankosh