ਸਕੁਨਿ
sakuni/sakuni

Definition

ਸੰ. ਸ਼ਕੁਨਿ. ਸੰਗ੍ਯਾ- ਪੰਛੀ। ੨. ਇੱਕ ਖਾਸ ਸਰਪ। ੩. ਇੱਕ ਦੈਤ, ਜੋ ਹਰਣਾਖਸ ਦਾ ਪੁਤ੍ਰ ਅਤੇ ਵ੍ਰਿਕ ਦਾ ਪਿਤਾ ਸੀ. "ਸਕੁਨਿ ਪੁਲੋਮਨ ਅਤਿ ਬਲ ਜਾਂਕਾ." (ਨਾਪ੍ਰ) ੪. ਸੁਬਲ ਦਾ ਪੁਤ੍ਰ ਅਤੇ ਗਾਂਧਾਰੀ ਦਾ ਭਾਈ, ਕੌਰਵਾਂ ਦਾ ਮਾਮਾ, ਜੋ ਜੂਆ ਖੇਡਣ ਵਿੱਚ ਵਡਾ ਚਤੁਰ ਸੀ. ਯੁਧਿਸ੍ਠਿਰ ਨੂੰ ਜੂਏ ਵਿੱਚ ਇਸੇ ਨੇ ਹਰਾਇਆ ਸੀ.
Source: Mahankosh