ਸਖੀ ਸਰਵਰ
sakhee saravara/sakhī saravara

Definition

ਦੇਖੋ, ਸੁਲਤਾਨ। ੨. ਜਿਲਾ ਅਤੇ ਤਸੀਲ ਡੇਰਾ ਗ਼ਾਜ਼ੀ ਖਾਂ ਵਿੱਚ ਇੱਕ ਨਗਰ. ਇਸ ("ਸਖੀ ਸਰਵਰ" ਪਿੰਡ) ਦੇ ਪੱਛੋਂ ਵੱਲ ਬਸਤੀ ਦੇ ਪਾਸ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੁਦ੍ਵਾਰਾ "ਥੜਾ ਸਾਹਿਬ" ਨਾਉਂ ਤੋਂ ਪ੍ਰਸਿੱਧ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਗ਼ਾਜ਼ੀਘਾਟ ਤੋਂ ਕ਼ਰੀਬਨ ਚਾਲੀ ਮੀਲ ਹੈ.
Source: Mahankosh