Definition
ਸੰਗ੍ਯਾ- ਸ੍ਥਾਈ ਭਾਵ ਉਸ ਨੂੰ ਆਖਦੇ ਹਨ ਜਿਸ ਦੇ ਆਧਾਰ ਰਸ ਇਸਥਿਤ ਰਹੇ. ਜਿਵੇਂ- ਰਤਿ ਸ਼੍ਰਿੰਗਾਰ ਦਾ, ਹਾਸੀ ਹਾਸ੍ਯ ਦਾ, ਸ਼ੋਕ ਕਰੁਣਾ ਦਾ, ਕ੍ਰੋਧ ਰੁਦ੍ਰ ਦਾ, ਉਤਸਾਹ ਵੀਰ ਦਾ, ਭੈ ਭਯਾਨਕ ਦਾ, ਗਲਾਨਿ ਬੀਭਤਸ ਦਾ, ਹੈਰਾਨੀ ਅਦਭੁਤ ਦਾ ਅਤੇ ਸ਼ਾਂਤਿ ਸ਼ਾਂਤ ਰਸ ਦਾ ਸ੍ਥਾਈ ਭਾਵ ਹੈ.
Source: Mahankosh