Definition
ਸੰਗ੍ਯਾ- ਸ਼ਬਦਾਕਾਰ ਵ੍ਰਿੱਤਿ. ਆਤਮ ਸਰੂਪ ਵਿੱਚ ਲੀਨ ਹੋਈ ਬੁੱਧਿ। ੨. ਗੁਰੁਸ਼ਬਦ ਵਿੱਚ ਜੁੜੀ ਹੋਈ ਵ੍ਰਿੱਤਿ. "ਸਾਕਤ ਨਰ ਸਬਦ ਸੁਰਤਿ ਕਿਉ ਪਾਈਐ। ਸ਼ਬਦ ਸੁਰਤਿ ਬਿਨ ਆਈਐ ਜਾਈਐ." (ਮਾਰੂ ਮਃ ੧) "ਸਬਦ ਸੁਰਤ ਸਵਧਾਨ ਹੋ, ਬਿਨ ਗੁਰੁਸਬਦ ਨ ਸੁਣਈ ਬੋਲਾ." (ਭਾਗੁ) ੩. ਸ਼ਬਦ (ਸ੍ਵਰ) ਅਤੇ ਸ਼੍ਰਤਿ (ਸੁਰ ਦਾ ਹਿੱਸਾ). "ਰਾਗ ਨਾਦ ਸਭਕੋ ਸੁਣੈ ਸਬਦ ਸੁਰਤਿ ਸਮਝੈ ਵਿਰਲੋਈ." (ਭਾਗੁ) ਦੇਖੋ, ਸ਼੍ਰੁਤਿ ਅਤੇ ਮੂਰਛਨਾ.
Source: Mahankosh