Definition
ਦਾੜ੍ਹੀ. ਦੇਖੋ, ਸਮਸ੍ਰੁ. "ਪਕਰ ਸਮਸ ਤੇ ਬ੍ਰਹਮ ਰੁਆਯੋ." (ਰੁਦ੍ਰਾਵ) "ਸਮਸ ਮਨੋ ਤਮ ਚਹਿ ਸਸਿ ਘੇਰਾ." (ਗੁਪ੍ਰਸੂ) ਦਾੜ੍ਹੀ ਅੰਧਕਾਰ ਹੈ, ਮਾਨੋ ਚੰਦ੍ਰਮਾ ਰੂਪ ਮੁਖ ਨੂੰ ਘੇਰਨਾ ਚਾਹੁੰਦਾ ਹੈ। ੨. ਅ਼. [شمس] ਸ਼ਮਸ. ਸੂਰਜ. "ਸਮਸ ਮਨਿੰਦ ਪ੍ਰਕਾਸ ਨਯ." (ਗੁਪ੍ਰਸੂ) ੩. ਸ਼ਮਸ ਤਬਰੇਜ਼ ਦਾ ਸੰਖੇਪ. "ਪੀਰ ਬ੍ਰਿੰਦ ਜਹਿਂ ਸਮਸ ਸਮੇਤ." (ਨਾਪ੍ਰ) ਦੇਖੋ, ਸ਼ਮਸ ਤਬਰੇਜ਼.
Source: Mahankosh