ਸਮਾਸੋਕਤਿ
samaasokati/samāsokati

Definition

ਇੱਕ ਸ਼ਬਦਾਲੰਕਾਰ. (ਸੰਖੇਪ ਕਰਕੇ ਕਥਨ) ਕਿਸੇ ਮੁੱਖ ਵਸਤੁ ਦੇ ਪ੍ਰਸੰਗ ਵਿੱਚ ਗੌਣ ਵਸਤੁ ਦਾ ਇਸ਼ਾਰੇ ਨਾਲ ਗ੍ਯਾਨ ਕਰਾਇਆ ਜਾਵੇ, ਪਰ ਸਪਸ੍ਟ ਕਥਨ ਨਾ ਹੋਵੇ, ਇਹ "ਸਮਾਸੋਕ੍ਤਿ" ਅਲੰਕਾਰ ਹੈ.#ਉਦਾਹਰਣ-#ਸਿੰਘਨ ਕੀ ਸੁਨ ਗਰਜ ਕੋ ਜੰਬੁਕ ਹੋਏ ਮੌਨ. xxx#ਰੋਗੀ ਨਿਰਬਲ ਸਿੰਘ ਪਿਖ ਮੂਸਾ ਭਏ ਦਿਲੇਰ.#ਇਸ ਥਾਂ ਜੰਬੁਕ ਤੋਂ ਕਾਇਰ ਦਾ ਗ੍ਯਾਨ ਹੋਇਆ,#ਸਿੰਘ ਤੋਂ ਰਾਜਾ ਅਤੇ ਮੂਸਾ ਤੋਂ ਪਾਮਰ ਲੋਕਾਂ ਦਾ ਬੋਧ ਹੋਇਆ.
Source: Mahankosh