ਸਰਬਤ੍ਰ
sarabatra/sarabatra

Definition

ਸੰ. ਸਰ੍‍ਵਤ੍ਰ. ਕ੍ਰਿ. ਵਿ- ਸਭ ਥਾਂ. ਸਭ ਜਗਾ. "ਸਰਬ ਮਾਨ ਸਰਬਤ੍ਰ ਮਾਨ." (ਜਾਪੁ) "ਅੰਤਰਿ ਬਾਹਰਿ ਸਰਬਤਿ ਰਵਿਆ." (ਸ੍ਰੀ ਛੰਤ ਮਃ ੫) ੨. ਸਾਰੇ ਸਮਿਆਂ ਵਿੱਚ. ਸਰਵ ਕਾਲ ਮੇ. "ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ." (ਵਾਰ ਸੋਰ ਮਃ ੪) "ਹਰਿ ਭਗਤਾਂ ਕਾ ਮੇਲੀ ਸਰਬਤ." (ਵਾਰ ਬਿਲਾ ਮਃ ੪) "ਦਯਾਲੰ ਸਰਬਤ੍ਰ ਜੀਆ." (ਸਹਸ ਮਃ ੫) ੩. ਸਭ. ਤਮਾਮ. "ਤੇਰੇ ਭਾਣੇ ਸਰਬੱਤ ਕਾ ਭਲਾ." (ਅਰਦਾਸ)
Source: Mahankosh