ਸਰਬਬਿਆਪੀ
sarababiaapee/sarababiāpī

Definition

ਵਿ- ਸਰ੍‍ਵਵਯਾਪਕ. ਸਭ ਥਾਂ ਵਿਆਪਿਆ ਹੋਇਆ. "ਸਰਬ- ਬਿਆਪਤ ਪੂਰਨਧਨੀ." (ਗਉ ਮਃ ੫) "ਸਰਬਬਿਆਪੀ ਰਾਮ ਸੰਗਿ ਰਚਨ." (ਸੁਖਮਨੀ) "ਸਰਬਬਿਆਪਿਕ ਅੰਤਰ ਹਰੀ." (ਮਲਾ ਨਾਮਦੇਵ) ੨. ਸੰਗ੍ਯਾ- ਪਾਰਬ੍ਰਹਮ. ਕਰਤਾਰ। ੩. ਆਕਾਸ਼। ੪. ਪਵਨ। ੫. ਇੱਕ ਕਰਣੀ ਵਾਲਾ ਉਦਾਸੀ ਸਾਧੂ, ਜਿਸ ਦੀ ਸਮਾਧਿ ਪਟਿਆਲੇ ਹੈ.
Source: Mahankosh