Definition
ਦੇਖੋ, ਸਰਬੰਗਨਾ. "ਸਭਨਾ ਅੰਦਰ ਹੈ ਸਰਬੰਗੀ." (ਭਾਗੁ) ੨. ਇੱਕ ਮਤ, ਜੋ ਸ਼ਰਵ (ਸ਼ਿਵ) ਦੇ ਚਿੰਨ੍ਹ ਅੰਗਾਂ ਉੱਪਰ ਧਾਰਣ ਕਰਦਾ ਹੈ. ਇਹ ਪੰਥ ਮਸਤਨਾਥ ਯੋਗੀ ਤੋਂ ਚੱਲਿਆ ਹੈ. ਇਹ ਲੋਕ ਮਦਿਰਾ ਮਾਸ ਖਾਂਦੇ ਅਤੇ ਨਗਨ ਰਹਿੰਦੇ ਹਨ, ਅਰ ਹਰੇਕ ਦੇ ਹੱਥੋਂ ਖਾ ਪੀ ਲੈਂਦੇ ਹਨ. ਰੋਹਤਕ ਦੇ ਇਲਾਕੇ ਬੋਹਰ ਵਿੱਚ ਸਰਬੰਗੀਆਂ ਦਾ ਪ੍ਰਧਾਨ ਅਸਥਾਨ ਹੈ. ਜੋ ਇਸ ਫਿਰਕੇ ਦੇ ਆਦਮੀ ਮਲ ਮੂਤ੍ਰ ਭੀ ਖਾਂਦੇ ਹਨ, ਉਨ੍ਹਾਂ ਦੀ ਘੋਰੀ ਅਥਵਾ ਅਘੋਰੀ ਸੰਗ੍ਯਾ ਹੁੰਦੀ ਹੈ. ਦੇਖੋ, ਅਘੋਰੀ.
Source: Mahankosh
SARBAṆGGÍ
Meaning in English2
s. m, ne who eats from the hands of all castes alike, a name given to a certain class of faqírs.
Source:THE PANJABI DICTIONARY-Bhai Maya Singh