ਸਰਵਣ
saravana/saravana

Definition

ਦੇਖੋ, ਸ੍ਰਵਣ। ੨. ਨੇਤ੍ਰਹੀਨ ਅੰਧਕ ਵੈਸ਼੍ਯ ਰਿਖੀ ਦਾ ਪੁਤ੍ਰ, ਜਿਸਦਾ ਅਸਲ ਨਾਉਂ "ਸਿੰਧੁ" ਹੈ. ਇਹ ਪਿਤਾ ਮਾਤਾ ਦੀ ਸੇਵਾ ਕਰਨ ਵਿੱਚ ਅਦੁੱਤੀ ਸੀ। ਇਸਨੂੰ ਰਾਜਾ ਦਸ਼ਰਥ ਨੇ ਅੰਧੇਰੇ ਵਿੱਚ ਬਣ ਦਾ ਜੀਵ ਜਾਣਕੇ ਸ਼ਬਦਬੇਧੀ ਬਾਣ ਨਾਲ ਮਾਰ ਦਿੱਤਾ ਸੀ. "ਹੋਵੈ ਸਰਵਣ ਵਿਰਲਾ ਕੋਈ." (ਭਾਗੁ) ਦੇਖੋ, ਸਿੰਧੁ ੯। ੩. ਦੇਖੋ, ਬਾਬਾ ਬੁੱਢਾ.
Source: Mahankosh

SARWAṈ

Meaning in English2

a, ble, worthy, brave, affectionate; generous, liberal, sympathising:—sarwaṉ bhará, s. m. An able and affectionate brother.
Source:THE PANJABI DICTIONARY-Bhai Maya Singh