Definition
ਦੇਖੋ, ਸਰੋਵਰ। ੨. ਸਿੰਧੁ ਨਦ. "ਭਰਿ ਸਰਵਰੁ ਜਬ ਊਛਲੈ." (ਸੂਹੀ ਫਰੀਦ) ੩. ਮਾਨਸਰ. "ਤੂੰ ਸਰਵਰੁ ਤੂੰ ਹੰਸੁ." (ਸ੍ਰੀ ਮਃ ੧) ੪. ਸਰ- ਆਵਰਤ ਦਾ ਸੰਖੇਪ. ਭੌਰੀ. ਜਲ ਦਾ ਚਕ੍ਰ. "ਨਾ ਸਰਵਰੁ ਨਾ ਉਛਲੈ." (ਸੂਹੀ ਮਃ ੧) ੫. ਡਿੰਗ. ਸਮੁੰਦਰ. ਜਲਧਿ। ੬. ਫ਼ਾ. [سرور] ਸਰਦਾਰ. ਪ੍ਰਧਾਨ। ੭. ਦੇਖੋ, ਸੁਲਤਾਨ। ੮. ਸੰ शर्वर ਵਿ- ਚਿੱਤਮਿਤਾਲਾ. ਡੱਬ ਖੜੱਬਾ.; ਦੇਖੋ, ਸਰਵਰ ਅਤੇ ਸਰੋਵਰ.
Source: Mahankosh