ਸਲੀਮਸ਼ਾਹ
saleemashaaha/salīmashāha

Definition

ਇਹ ਸ਼ੇਰਸ਼ਾਹ ਸੂਰੀ ਦਾ ਛੋਟਾ ਬੇਟਾ ਸੀ. ਇਸ ਦਾ ਪਹਿਲਾ ਨਾਉਂ ਜਲਾਲ ਖ਼ਾਂ ਸੀ. ਤਖਤ ਤੇ ਬੈਠਕੇ ਇਸ ਨੇ ਆਪਣਾ ਨਾਉਂ ਇਸਲਾਮਸ਼ਾਹ ਰੱਖਿਆ, ਜਿਸ ਦਾ ਵਿਗੜਕੇ ਸਲੀਮਸ਼ਾਹ ਹੋ ਗਿਆ. ਇਸ ਨੇ ਆਪਣੇ ਬਾਪ ਦੇ ਮਰਣ ਪੁਰ ਸਨ ੧੫੪੫ ਤੋਂ ੧੫੫੩ ਤੀਕ ਭਾਰਤ ਦਾ ਰਾਜ ਕੀਤਾ ਹੈ. ਭਾਈ ਸੰਤੋਖ ਸਿੰਘ ਨੇ ਭੁੱਲਕੇ ਸਲੇਮਸ਼ਾਹ ਅਤੇ ਸ਼ੇਰਸ਼ਾਹ ਭਾਈ ਲਿਖੇ ਹਨ, ਅਰ ਹੁਮਾਯੂੰ ਨਾਲ ਪ੍ਰਯਾਗ ਵਿੱਚ ਇਨ੍ਹਾਂ ਦੀ ਲੜਾਈ ਹੋਣੀ ਦੱਸੀ ਹੈ, ਯਥਾ-#ਦ੍ਵੈ ਭ੍ਰਾਤਾ ਪਠਾਨ ਵਡ ਸੂਰੇ,#ਬਡ ਉਮਰਾਵ ਸੁ ਕੀਨ ਹਦੂਰੇ.#ਬਿਗਰ ਪਰੇ ਦਿੱਲੀਪਤਿ ਸੰਗ,#ਗਰਬ ਠਾਨ ਚਾਹਤ ਭੇ ਜੰਗ.#ਏਕ ਸਲੇਮਸ਼ਾਹ ਤਿਸ ਨਾਮ,#ਸ਼ੇਰਸ਼ਾਹ ਦੂਸਰ ਬਲ ਧਾਮ.#ਆਕੀ ਦੁਰਗ ਪ੍ਰਾਗ ਕਰ ਲੀਨਾ,#ਸਕਲ ਸਮਾਜ ਜੁੱਧ ਕਾ ਕੀਨਾ.#(ਗੁਪ੍ਰਸੂ ਰਾਸਿ ੧. ਅਃ ੧੦)#੨. ਜੋਧਰਾਯ ਦਾ ਛੋਟਾ ਭਾਈ.
Source: Mahankosh