ਸਲੇਸ
salaysa/salēsa

Definition

ਸੰ. श्लेष- ਸ਼੍‌ਲੇਸ. (ਸੰ. श्लिष् ਧਾ- ਮਿਲਉਣਾ. ਜੋੜਨਾ. ਗਲੇ ਲਾਉਣਾ) ਸੰਗ੍ਯਾ- ਮਿਲਾਪ. ਮੇਲ। ੨. ਇੱਕ ਅਲੰਕਾਰ. ਇੱਕ ਸ਼ਬਦ ਤੋਂ ਅਨੇਕ ਅਰਥ ਪ੍ਰਗਟ ਹੋਣ, ਇਹ "ਸਲੇਸ" ਅਲੰਕਾਰ ਦਾ ਰੂਪ ਹੈ.#ਉਦਾਹਰਣ-#ਮੋਹਨ, ਤੇਰੇ ਊਚੇ ਮੰਦਿਰ ਮਹਲ ਅਪਾਰਾ.#(ਗਉ ਛੰਤ ਮਃ ੫)#ਇਸ ਵਿੱਚ ਮੋਹਨ ਪਦ ਕਰਤਾਰ ਅਤੇ ਬਾਬਾ ਮੋਹਨ ਜੀ ਦਾ ਅਰਥ ਰਖਦਾ ਹੈ.#ਆਧ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ ਤਾਪ,#ਪਾਰਬ੍ਰਹਮ ਪੂਰਨ ਧਨੀ ਨਹਿ ਬੂਝੈ ਪਰਤਾਪ. (ਗਉ ਥਿਤੀ ਮਃ ੫)#ਬੂਝੈ ਦਾ ਅਰਥ ਬੁਝਣਾ ਅਰ ਸਮਝਣਾ ਹੈ. ਪਰਤਾਪ ਦਾ ਅਰਥ ਪ੍ਰਤਾਪ ਅਤੇ ਸੰਤਾਪ (ਪਰਿਤਾਪ) ਹੈ.#ਗੁਰਦਰਸਨ ਉਧਰੈ ਸੰਸਾਰਾ. (ਆਸਾ ਮਃ ੩)#ਇਸ ਥਾਂ ਗੁਰਦਰਸ਼ਨ ਦਾ ਅਰਥ ਸਤਿਗੁਰੂ ਦਾ ਦੀਦਾਰ ਅਤੇ ਗੁਰੁਸ਼ਾਸਤ੍ਰ ਹੈ.#ਬਾਬੀਹਾ ਬੇਨਤੀ ਕਰੇ, ਕਰਿ ਕਿਰਪਾ ਦੇਹੁ ਜੀਅਦਾਨ.#(ਵਾਰ ਮਲਾ ਮਃ ੩)#ਇਸ ਥਾਂ ਜੀਅਦਾਨ ਦਾ ਅਰਥ ਪ੍ਰਾਣਦਾਨ ਅਤੇ ਜਲਦਾਨ ਹੈ.
Source: Mahankosh