ਸਵਕੀਯਾ
savakeeyaa/savakīyā

Definition

ਸੰ. ਆਪਣੀ ਇਸਤ੍ਰੀ. ਧਰਮ ਨਾਲ ਵਿਆਹੀ ਹੋਈ ਇਸਤ੍ਰੀ.#ਨਿਜ ਪਤਿ ਹੀ ਕੇ ਪਰੇਮ ਮਯ ਜਾਂਕੋ ਮਨ ਵਚ ਕਾਯ।#ਕਹਿਤ ਸ੍ਵਕੀਯਾ ਤਾਂਹਿ ਕੋ ਲੱਜਾ ਸ਼ੀਲ ਸੁਭਾਯ॥#ਕਬਿੱਤ#ਸੋਭਤ ਸ੍ਵਕੀਯ ਗਨ ਗੁਨ ਗਨਤੀ ਮੇ, ਤਹਾਂ#ਤੇਰੇ ਨਾਮ ਹੀ ਕੀ ਏਕ ਰੇਖਾ ਰੇਖਿਯਤ ਹੈ,#ਕਹੈ "ਪਦਮਾਕਰ" ਪਗੀ ਯੌਂ ਪਤਿਪ੍ਰੇਮ ਹੀ ਮੇ#ਪਦਮਨਿ ਤੋ ਸੀ ਤਿਯਾ ਤੂ ਹੀ ਪੇਖਿਯਤ ਹੈ,#ਸੁਵਰਨ ਰੂਪ ਜੈਸੋ ਤੈਸੋ ਸੀਲ ਸੌਰਭ ਹੈ#ਯਾਹੀ ਤੇ ਤਿਹਾਰੋ ਤਨ ਧਨ੍ਯ ਲੇਖਿਯਤ ਹੈ,#ਸੋਨੇ ਮੇ ਸੁਗੰਧ ਨਾਹਿ ਗੰਧ ਮੇ ਸੁਨ੍ਯੋ ਨ ਸੋਨੋ#ਸੋਨੋ ਔ ਸੁਗੰਧ ਤੋ ਮੈ ਦੋਨੋ ਦੇਖਿਯਤ ਹੈ.#(ਜਗਤ ਵਿਨੋਦ)
Source: Mahankosh