Definition
ਸੰ. ਸੁਵਰ੍ਣਸ੍ਠੀਵੀ. ਸੰਗ੍ਯਾ- ਭਾਗਵਤ ਵਿੱਚ ਇੱਕ ਪੰਛੀ ਦੱਸਿਆ ਹੈ, ਜੋ ਸੁਵਰਣ ਉਗਲਦਾ ਹੈ ਅਤੇ ਕਹਿੰਦਾ ਰਹਿੰਦਾ ਹੈ ਕਿ ਕਾਹਲੀ ਨਾ ਕਰੋ, ਪਰ ਆਪ ਸ਼ੇਰ ਦੇ ਅਵਾਸੀ ਲੈਣ ਸਮੇਂ ਮੂੰਹ ਵਿੱਚ ਵੜਕੇ ਜਾੜ੍ਹਾਂ ਅੰਦਰ ਫਸਿਆ ਮਾਸ ਕੱਢ ਲੈ ਜਾਂਦਾ ਹੈ. "ਕੇਵਲ ਕਹਿਨੀ ਕਹਿਤ ਹੋ ਸ੍ਵਰਣਸਠੀਵਿ ਸਮਾਨ." (ਅਲੰਕਾਰ ਸਾਗਰ ਸੁਧਾ) ੨. ਮਹਾਭਾਰਤ ਅਨੁਸਾਰ ਰਾਜਾ ਸ੍ਰਿੰਜਯ ਦਾ ਪੁਤ੍ਰ, ਜੋ ਸੁਇਨਾ ਹਗਦਾ ਮੂਤਦਾ ਸੀ.
Source: Mahankosh