Definition
ਸੰਗ੍ਯਾ- ਸ੍ਵਾਤਿ ਨਛਤ੍ਰ (ਸ੍ਵਾਤਿਯੋਗ) ਵਿੱਚ ਵਰਖੀ ਹੋਈ ਵਰਖਾ. ਪੁਰਾਣਾਂ ਵਿੱਚ ਲਿਖਿਆ ਹੈ ਕਿ ਇਸ ਵਰਖਾ ਨਾਲ ਚਾਤਕ (ਪਪੀਹੇ) ਦੀ ਤ੍ਰਿਖਾ ਬੁਝਦੀ ਹੈ, ਸਿੱਪੀ ਵਿੱਚ ਮੋਤੀ, ਬਾਂਸ ਵਿੱਚ ਬੰਸਲੋਚਨ ਅਤੇ ਕੇਲੇ ਵਿੱਚ ਕਪੂਰ ਬਣਦਾ ਹੈ. ਜੋਤਸੀਆਂ ਨੇ ਮੰਨਿਆ ਹੈ ਕਿ ਹਾੜ੍ਹ ਦੇ ਚਾਨਣੇ ਪੱਖ ਦੀਆਂ ਸਾਰੀਆਂ ਤਿਥੀਆਂ ਵਿੱਚੋਂ ਕੋਈ ਤਿਥਿ, ਅਤੇ ਮਾਘ ਬਦੀ ੭. ਨੂੰ ਜੇ ਚੰਦ੍ਰਮਾ ਸ੍ਵਾਤਿ ਨਛਤ੍ਰ ਤੇ ਆਵੇ, ਤਦ "ਸ੍ਵਾਤਿ ਯੋਗ" ਹੁੰਦਾ ਹੈ.
Source: Mahankosh