Definition
ਨੰਦਾ, ਵਿੱਠੜ ਅਤੇ ਸ੍ਵਾਮੀ ਦਾਸ ਤਿੰਨੇ ਥਨੇਸਰ ਦੇ ਬਾਣੀਏ ਸਨ, ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਖ ਹੋਏ. ਸਤਿਗੁਰੂ ਨੇ ਉਪਦੇਸ਼ ਦਿੱਤਾ ਕਿ ਲੈਣ ਦੇਣ ਵਿੱਚ ਸੱਚ ਵਰਤਣਾ, ਕਦੇ ਦੂਜਾ ਸੁਖਨ ਨਹੀਂ ਆਖਣਾ. ਇਨ੍ਹਾਂ ਨੇ ਗੁਰਉਪਦੇਸ਼ਾਂ ਉੱਪਰ ਪੂਰਾ ਅਮਲ ਕੀਤਾ ਅਤੇ "ਇੱਕ ਸੁਖਨੀਏ" ਪ੍ਰਸਿੱਧ ਹੋਏ.
Source: Mahankosh