ਸਹਮ
sahama/sahama

Definition

ਫ਼ਾ. [سہم] ਸੰਗ੍ਯਾ- ਡਰ. ਭੈ. "ਸਿਰਿ ਸਿਰਿ ਸੂਖ ਸਹੰਮਾ ਦੇਹਿ ਸੁ ਤੂੰ ਭਲਾ." (ਤੁਖਾ ਬਾਰਹਮਾਹਾ) ੨. ਅ਼. [سحم] ਸਹ਼ਮ. ਸਿਆਹੀ. ਕਾਲਸ। ੩. ਭਾਵ- ਕਲੰਕ. "ਖਟੇ ਦੰਮ ਸਹੰਮੀ." (ਸਵਾ ਮਃ ੧) ਅਨਰਥ ਕਰਕੇ ਖੱਟੇ ਦਾਮ। ੪. ਅ਼. [سہم] ਹਿੱਸਾ. ਭਾਗ। ੫. ਤੀਰ.
Source: Mahankosh