Definition
ਸਹ- ਉਕ੍ਤਿ. (ਸਹ- ਸਾਥ- ਉਕ੍ਤਿ- ਕਥਨ). ਜੇ ਇੱਕ ਪ੍ਰਧਾਨ ਕਾਰਜ ਦੇ ਨਾਲ ਹੋਰ ਅਨੇਕ ਕਾਰਯਾਂ ਦਾ ਨਾਲ ਹੀ ਉਪਜਣਾ ਅਥਵਾ ਨਾਸ਼ ਹੋਣਾ ਕਥਨ ਕੀਤਾ ਜਾਵੇ, ਤਦ "ਸਹੋਕ੍ਤਿ" ਅਲੰਕਾਰ ਹੁੰਦਾ ਹੈ.#ਉਦਾਹਰਣ-#ਕਾਮ ਕੁਮਲਾਨੇ ਕੋਰ ਪਰਤ ਨ ਜਾਨੇ ਮੋਹ#ਮਦ ਥੇ ਪਰਾਨੇ ਜਾਨੇ ਪਰਤ ਨ ਸੋ ਤਹੀ,#ਲੀਨ ਭਏ ਲੋਭ ਮਹਾਂ ਮਮਤਾ ਮਲੀਨ ਭਈ#ਛੀਨ ਭਈ ਈਰਖਾ ਰਹੀ ਨ ਜਗ ਮੋ ਕਹੀ,#ਸ਼ੇਖਰ ਵਿਸ਼ੇਖ ਸਤ੍ਯ ਸੀਲਤਾ ਸੰਤੋਖ ਸ਼ੁੱਧਿ#ਦੀਰਘ ਦਯਾਲੁਤਾ ਸਮੇਤ ਨਿਜ ਗੋਤ ਹੀ,#ਗ੍ਯਾਨ ਕੋ ਪ੍ਰਕਾਸ਼ ਔ ਵੈਰਾਗ ਕੋ ਵਿਭਵ ਹੋਤ#ਗੁਰੁਦੇਵ ਨਾਨਕ ਕੋ ਦਰਸ਼ਨ ਹੋਤ ਹੀ.#(ਗੁਰੁ ਪੰਚਾਸ਼ਿਕਾ)#ਗੁਰੁਦਰਸ਼ਨ ਦੇ ਨਾਲ ਹੀ ਉੱਪਰ ਲਿਖੀ ਵਸਤੂਆਂ ਦਾ ਵਿਨਾਸ਼ ਅਤੇ ਉਦੇ ਵਰਣਨ ਕੀਤਾ ਹੈ. "ਟੂਟ ਗਯੋ ਇਕ ਬਾਰ ਬਿਦੇਹ ਮਹੀਪਤਿ ਸੋਚ ਸਰਾਸਨ ਸ਼ੰਭੁ ਕੋ." (ਦੇਵ ਕਵਿ)
Source: Mahankosh