ਸਾਂਈਂ ਦਾਸ
saaneen thaasa/sānīn dhāsa

Definition

ਡਰੋਲੀ (ਜਿਲਾ ਫਿਰੋਜਪੁਰ) ਨਿਵਾਸੀ ਖਤ੍ਰੀ, ਜਿਸ ਨਾਲ ਮਾਤਾ ਦਾਮੋਦਰੀ ਜੀ ਦੀ ਵਡੀ ਭੈਣ ਰਾਮੋ ਜੀ ਦਾ ਵਿਆਹ ਹੋਇਆ ਸੀ. ਸਾਈਂ ਦਾਸ ਨੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਬਹੁਤ ਚਿਰ ਆਪਣੇ ਘਰ ਪ੍ਰੇਮ ਨਾਲ ਠਹਿਰਾਇਆ ਸੀ ਅਤੇ ਸਿੱਖੀ ਧਾਰਨ ਕਰਕੇ ਪਰਮਪਦ ਦਾ ਅਧਿਕਾਰੀ ਹੋਇਆ ਦੇਖੋ, ਡਰੋਲੀ। ੨. ਭੰਡਾਰੀ ਜਾਤਿ ਦਾ ਖਤ੍ਰੀ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅਨਨ੍ਯ ਸਿੱਖ ਹੋ ਕੇ ਪਰਮਗਿਆਨੀ ਹੋਇਆ। ੩. ਝੰਝੀ ਗੋਤ ਦਾ ਲਹੌਰ ਨਿਵਾਸੀ ਪ੍ਰੇਮੀ, ਜੋ ਸ਼੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਸੀ. ਇਸ ਨੇ ਪੰਜਵੇਂ ਸਤਿਗੁਰੂ ਜੀ ਦੀ ਭੀ ਸੇਵਾ ਕੀਤੀ ਹੈ.
Source: Mahankosh