ਸਾਂਤ
saanta/sānta

Definition

ਸੰ. ਸਪ੍ਤ. ਸੱਤ. ੭. "ਸਾਤ ਘੜੀ ਜਬ ਬੀਤੀ ਸੁਨੀ." (ਭੈਰ ਨਾਮਦੇਵ) ੨. ਦੇਖੋ, ਸਾਤਿ। ੩. ਅ਼. [ساعت] ਸਾਅ਼ਤ. ਸੰਗ੍ਯਾ- ਸਮਾਂ. ਵੇਲਾ. "ਬੋਲਹਿ ਹਰਿ ਹਰਿ ਰਾਮ ਨਾਮ ਹਰ ਸਾਤੇ." (ਸੋਰ ਮਃ ੪) ਹਰ ਵੇਲੇ ਰਾਮ ਨਾਮ ਬੋਲਹਿਂ। ੪. ਸੰ शात ਸ਼ਾਤ. ਵਿ- ਤਿੱਖਾ. ਤੇਜ਼। ੫. ਪਤਲਾ. ਕਮਜ਼ੋਰ। ੬. ਸੁੰਦਰ। ੭. ਸੰਗ੍ਯਾ- ਖ਼ੁਸ਼ੀ. ਆਨੰਦ। ੮. ਸੰ सात ਵਿ- ਹਾਸਿਲ ਕੀਤਾ. ਪ੍ਰਾਪਤ ਕਰਿਆ.; ਸੰ. शांत ਵਿ- ਸ਼ਾਂਤਿ ਵਾਲਾ. ਕ੍ਰੋਧ ਰਹਿਤ. "ਨਮੋ ਕਲਹਿ ਕਰਤਾ, ਨਮੋ ਸਾਂਤ ਰੂਪੇ." (ਜਾਪੁ) ੨. ਠੰਢਾ। ੩. ਦੇਹ ਦੀ ਗਰਮੀ ਨਿਕਲ ਗਈ ਹੈ। ਜਿਸ ਦੀ, ਭਾਵ- ਮੁਰਦਾ. "ਤਬ ਲਉ ਭਈ ਕੇਕਈ ਸਾਂਤਾ." (ਰਾਮਾਵ) ੪. ਸੰਗ੍ਯਾ- ਸ਼ਾਂਤਾਤਮਾ ਸਾਧੁ. ਸੰਤ। ੫. ਕਾਵ੍ਯ ਦੇ ਨੌ ਰਸਾਂ ਵਿੱਚੋਂ ਇੱਕ ਰਸ. ਜਿਸ ਦਾ ਸਥਾਈ ਭਾਵ ਵੈਰਾਗ ਹੈ. ਦੇਖੋ, ਭਾਵ ਅਤੇ ਰਸ। ੬. ਵਿ- ਸਾਤ੍ਵਿਕ. ਸਤੋਗੁਣੀ. "ਨਮੋ ਰਾਜਸੰ ਤਾਮਸੰ ਸ਼ਾਂਤ ਰੂਪੇ." (ਜਾਪੁ) ੭. ਸੰਗ੍ਯਾ- ਵਿਆਹ ਸਮੇਂ ਵਿਘਨਾ ਦੇ ਸ਼ਾਂਤ (ਨਾਸ਼) ਲਈ ਹਿੰਦੂਆਂ ਦੀ ਇੱਕ ਪੂਜਾ, ਜਿਸ ਨੂੰ ਲਾੜੇ ਦਾ ਨਾਨਾ ਕਰਾਉਂਦਾ ਹੈ. ਇਸ ਦਾ ਅਸਲ ਨਾਉਂ 'ਸ਼ਾਂਤਿ' ਹੈ.
Source: Mahankosh

SÁṆT

Meaning in English2

s. f, Corrupted from the Sanskrit word Sháṇt. Tranquillity, peace.
Source:THE PANJABI DICTIONARY-Bhai Maya Singh