ਸਾਇ
saai/sāi

Definition

ਸਰਵ- ਸੈਵ. ਉਹੀ. ਵਹੀ. "ਸੁੰਦਰਿ ਸਾਇ ਸਰੂਪ ਬਿਚਖਣਿ." (ਤਿਲੰ ਮਃ ੧) ੨. ਸਾਂਈਂ. ਸ੍ਵਾਮੀ. "ਸੁਖਦਾਤਾ ਹਰਿ ਪ੍ਰਾਨਸਾਇ." (ਸਾਰ ਮਃ ੫) ਪ੍ਰਾਣਪਤਿ ਸੁਖਦਾਤਾ। ੩. ਸੰ. ਸ਼ਾਯ. ਸੰਗ੍ਯਾ- ਸੌਣਾ. ਲੇਟਣਾ. "ਮੇਰਾ ਪਿਰੁ ਰੀਸਾਲੂ ਸੰਗਿ ਸਾਇ." (ਬਸੰ ਮਃ ੧) ੪. ਸੰ. सायं ਸਾਯੰ. ਸੰਝ. ਆਥਣ.
Source: Mahankosh